ਗਣਤੰਤਰ ਦਿਵਸ 'ਤੇ ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, 23 ਸਾਲਾ ਭਾਰਤੀ ਕੁੜੀ ਦੀ ਦਰਦਨਾਕ ਮੌਤ

Thursday, Jan 26, 2023 - 12:47 PM (IST)

ਗਣਤੰਤਰ ਦਿਵਸ 'ਤੇ ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, 23 ਸਾਲਾ ਭਾਰਤੀ ਕੁੜੀ ਦੀ ਦਰਦਨਾਕ ਮੌਤ

ਵਾਸ਼ਿੰਗਟਨ (ਏਜੰਸੀ) : ਅਮਰੀਕਾ ਵਿੱਚ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਾਰਤੀ ਮੂਲ ਦੀ 23 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਸੀਏਟਲ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਸੋਮਵਾਰ ਰਾਤ ਨੂੰ ਪੁਲਸ ਦੇ ਗਸ਼ਤੀ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ 2 ਸਾਲ ਬਾਅਦ ਹੋਵੇਗੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਐਂਟਰੀ, 'ਮੈਟਾ' ਨੇ ਦਿੱਤੀ ਚਿਤਾਵਨੀ

ਦਿ ਸੀਏਟਲ ਟਾਈਮਜ਼ ਦੀ ਰਿਪੋਰਟ ਮੁਤਾਬਕ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਕੁੜੀ ਦੀ ਪਛਾਣ ਜਾਹਨਵੀ ਕੰਦੂਲਾ ਵਜੋਂ ਕੀਤੀ ਹੈ। ਕਿੰਗ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਅਨੁਸਾਰ ਮੌਤ ਦਾ ਕਾਰਨ ਕਈ ਸੱਟਾਂ ਹਨ। ਜਾਨ੍ਹਵੀ ਕੰਦੂਲਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਦਿ ਸੀਏਟਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਉਹ ਸਾਊਥ ਲੇਕ ਯੂਨੀਅਨ ਵਿੱਚ ਨੌਰਥ-ਈਸਟਰਨ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ ਅਤੇ ਇਸ ਸਾਲ ਦਸੰਬਰ ਵਿੱਚ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ, ਆਨਰੇਰੀ ਲੈਫਟੀਨੈਂਟ ਕਰਨਲ ਵਜੋਂ ਹੋਈ ਨਿਯੁਕਤੀ


author

cherry

Content Editor

Related News