ਅਮਰੀਕਾ ''ਚ ਭਾਰਤੀ ਨਾਗਰਿਕ ਨੇ ਮਨੁੱਖੀ ਤਸਕਰੀ ਦਾ ਅਪਰਾਧ ਕਬੂਲਿਆ

02/04/2019 4:36:31 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ 60 ਸਾਲ ਦੇ ਭਾਰਤੀ ਵਿਅਕਤੀ ਨੇ ਖਤਰਨਾਕ ਕੌਮਾਂਤਰੀ ਮਨੁੱਖੀ ਤਸਕਰੀ ਦੀ ਸਾਜਿਸ਼ ਵਿਚ ਆਪਣੀ ਭੂਮਿਕਾ ਦਾ ਦੋਸ਼ ਸਵੀਕਾਰ ਕੀਤਾ ਹੈ। ਇਸ ਦੇ ਨਾਲ ਹੀ ਵਿਅਕਤੀ ਨੇ ਲਾਭ ਲਈ ਭਾਰਤ ਤੋਂ ਕਰੀਬ 400 ਵਿਅਕਤੀਆਂ ਨੂੰ ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿਚ ਮਦਦ ਕਰਨ ਦਾ ਦੋਸ਼ ਵੀ ਸਵੀਕਾਰ ਕੀਤਾ ਹੈ। ਯਾਦਵਿੰਦਰ ਸਿੰਘ ਭਾਂਬਾ ਨੇ ਬੀਤੇ ਮਹੀਨੇ ਪਿਊਰਟੋ ਰਿਕੋ ਜ਼ਿਲਾ ਜੱਜ ਮੈਜਿਸਟ੍ਰੇਟ ਜੱਜ ਸਿਵੀਆ ਕੈਰੇਨੋ ਕੋਲ ਦੇ ਸਾਹਮਣੇ ਵਿਦੇਸ਼ੀਆਂ ਦੀ ਤਸਕਰੀ ਅਮਰੀਕਾ ਵਿਚ ਕਰਨ ਦੀ ਸਾਜਿਸ਼ ਦਾ ਹਿੱਸਾ ਹੋਣਾ ਸਵੀਕਾਰ ਕੀਤਾ। ਸਜ਼ਾ ਦੇ ਐਲਾਨ ਲਈ ਸੁਣਵਾਈ ਅਪ੍ਰੈਲ ਵਿਚ ਕੀਤੀ ਜਾਵੇਗੀ। 

ਭਾਂਬਾ ਨੇ ਐਪਲੀਕੇਸ਼ਨ ਵਿਚ ਸਵੀਕਾਰ ਕੀਤਾ ਹੈ ਕਿ ਸਾਲ 2013 ਵਿਚ ਉਸ ਦੀ ਡੋਮਿਨਿਕਨ ਗਣਰਾਜ, ਹੈਤੀ, ਪਿਊਰਟੋ ਰੀਕੋ, ਭਾਰਤ ਅਤੇ ਹੋਰ ਦੇਸ਼ਾਂ ਤੋਂ ਸੰਚਾਲਿਤ ਹੋਣ ਵਾਲੀ ਮਨੁੱਖੀ ਤਸਕਰੀ ਸਾਜਿਸ਼ ਵਿਚ ਅਗਵਾਈ ਦੀ ਭੁਮਿਕਾ ਸੀ। ਨਿਆਂ ਵਿਭਾਗ ਦੇ ਅਪਰਾਧਿਕ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਂਚਕੋਵਸਕੀ ਨੇ ਦੱਸਿਆ ਕਿ ਸਾਜਿਸ਼ ਦੇ ਤਹਿਤ ਭਾਂਬਾ ਨੇ ਕਰੀਬ 400 ਲੋਕਾਂ ਦੀ ਸਾਲ 2013 ਤੋਂ ਸਾਲ 2015 ਵਿਚਕਾਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕੀਤੀ। 

ਵਿਭਾਗ ਨੇ ਦੱਸਿਆ ਕਿ ਵਿਅਕਤੀਆਂ ਨੇ ਭਾਰਤ ਤੋਂ ਅਮਰੀਕਾ ਲਿਜਾਣ ਲਈ 30 ਹਜ਼ਾਰ ਤੋਂ 85 ਹਜ਼ਾਰ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਅਤੇ ਘੱਟੋ-ਘੱਟ ਸਾਲ 2013 ਤੋਂ ਸਾਲ 2016 ਵਿਚਕਾਰ ਮਨੁੱਖੀ ਤਸਕਰੀ ਭਾਂਬਾ ਦੀ ਆਮਦਨ ਦਾ ਮੁੱÎਢਲਾ ਸਰੋਤ ਸੀ। ਭਾਂਬਾ ਨੂੰ ਅਗਸਤ 2017 ਵਿਚ ਡੋਮਿਨਿਕ ਗਣਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਪਿਊਰਟੋ ਰੀਕੋ ਭੇਜ ਦਿੱਤਾ ਗਿਆ।


Vandana

Content Editor

Related News