ਅਮਰੀਕਾ : ਨਸ਼ੇ ''ਚ ਟੱਲੀ ਪੰਜਾਬੀ ਨੇ ਭੰਨੀਆਂ 14 ਕਾਰਾਂ

06/13/2019 2:15:04 PM

ਫਰਿਜਨੋ (ਰਾਜ ਗੋਗਨਾ)— ਬੀਤੇ ਦਿਨ ਕੈਲੀਫੋਰਨੀਆ ਦੇ ਹਾਈਵੇਅ ਪੈਟਰੋਲ ਮੁਤਾਬਕ ਬੁੱਧਵਾਰ ਨੂੰ ਇਕ ਪੰਜਾਬੀ ਸ਼ਖਸ ਨੇ ਨਸ਼ੇ ਵਿਚ ਆਪਣੀ ਗੱਡੀ ਨਾਲ ਕੁੱਲ 14 ਕਾਰਾਂ ਭੰਨ ਦਿੱਤੀਆਂ। ਜਾਣਕਾਰੀ ਮੁਤਾਬਕ ਉਕਤ ਪੰਜਾਬੀ ਸ਼ਖਸ ਨੇ ਹਾਈਵੇਅ 99 'ਤੇ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ ਡਰਾਇਵੰਗ ਕਰਦੇ ਸਮੇਂ ਕਾਰਾਂ ਭੰਨੀਆਂ। ਇਸ ਮਗਰੋਂ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਸ਼ਖਸ ਨੂੰ ਫੜ੍ਹ ਲਿਆ।

ਹਾਈਵੇਅ ਚੀਫ ਨੇ ਡਰਾਈਵਰ ਦੀ ਉਮਰ 50 ਸਾਲ ਦੇ ਕਰੀਬ ਦੱਸੀ ਅਤੇ ਸਤਿੰਦਰਜੀਤ ਸਿੰਘ ਬਾਲੀ ਵਜੋਂ ਪਛਾਣ ਕੀਤੀ। ਦੋਸ਼ੀ ਇਕ ਅਣਪਛਾਤੇ ਕਾਰਨ ਕਰਕੇ ਡਰਾਈਵਰਾਂ ਦਾ ਪਿੱਛਾ ਕਰ ਰਿਹਾ ਸੀ। ਸਤਿੰਦਰਜੀਤ ਸਿੰਘ ਬਾਲੀ ਦਾ ਪੁਲਿਸ ਵੱਲੋਂ ਪਿੱਛਾ ਕਰਨ 'ਤੇ ਉਹ ਇਕ ਬੰਦ ਰਸਤੇ  ਵਿੱਚ ਵੜ੍ਹ ਗਿਆ।ਜਿੱਥੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਫ਼ਸਰ ਪਹੁੰਚਣ ਤੱਕ ਉਸ ਨੂੰ ਥੱਲੇ ਜ਼ਮੀਨ 'ਤੇ ਧਰ ਲਿਆ ਗਿਆ। 

ਪੁਲਿਸ ਨੇ ਉਸ ਵਿਰੁੱਧ ਨਸ਼ੇ ਦੇ ਪ੍ਰਭਾਵ ਅਧੀਨ ਗੱਡੀਆਂ ਨੂੰ ਹਿੱਟ ਕਰਕੇ ਭੱਜਣ ਅਤੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ।ਜਿਸ ਦੇ ਵਿੱਚ ਉਸ ਨੂੰ ਦੋ ਦੁਰਵਿਵਹਾਰ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ।ਬੁੱਧਵਾਰ ਸ਼ਾਮ ਨੂੰ ਉਸ ਨੂੰ ਕੈਲੀਫੋਰਨੀਆ ਦੀ ਫਰਿਜਨੋ ਕਾਉਂਟੀ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਪੁਲਿਸ ਇਸ ਸੰਬੰਧ ਵਿਚ ਜਾਂਚ ਕਰ ਰਹੀ ਹੈ ਕਿ ਗੱਡੀਆਂ ਨੂੰ ਭੰਨਣ ਤੇ ਕਿਸੇ ਵੀ ਵਿਅਕਤੀ ਨੂੰ ਸੱਟਾਂ ਤਾਂ ਨਹੀਂ ਵੱਜੀਆਂ ਅਤੇ ਜਾਂਚ ਚੱਲ ਰਹੀ ਹੈ। ਪਰ ਉਸ ਤੇ ਲੱਗੇ ਦੋਸ਼ਾਂ ਤਹਿਤ ਕੇਸ ਚੱਲਦਾ ਰਹੇਗਾ ਜਦੋਂ ਤੱਕ ਉਸ ਨੂੰ ਸਜ਼ਾ ਦਾ ਭਾਗੀਦਾਰ ਨਹੀਂ ਬਣਾਉਂਦੇ।


Vandana

Content Editor

Related News