ਅਮਰੀਕਾ : ਤੇਜ਼ੀ ਨਾਲ ਵਧ ਰਹੇ ਸਰੋਗੇਸੀ ਮਾਮਲੇ, ਕੇਦਰੀ ਕਾਨੂੰਨ ਬਣਾਉਣ ਦੀ ਉੱਠੀ ਮੰਗ
Wednesday, Apr 13, 2022 - 03:39 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿੱਚ ਭੱਜਦੌੜ ਭਰੀ ਜ਼ਿੰਦਗੀ ਦੇ ਚੱਲਦੇ ਤੇਜ਼ੀ ਨਾਲ ਸਰੋਗੇਸੀ ਦੇ ਮਾਮਲੇ ਵਧ ਰਹੇ ਹਨ।ਇੱਥੇ ਸਰੋਗੇਸੀ ਇੱਕ ਵੱਡੇ ਕਾਰੋਬਾਰ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੀ ਹੈ। ਅਮਰੀਕਾ ਦੇ ਸਾਰੇ ਰਾਜਾਂ ਵਿੱਚ ਇਸ ਸਬੰਧੀ ਵੱਖ-ਵੱਖ ਕਾਨੂੰਨ ਹਨ।ਸਰੋਗੇਸੀ ਨੂੰ ਲੈ ਕੇ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਸੂਬਿਆਂ 'ਚ ਪੇਡ ਸਰੋਗੇਸੀ ਦਾ ਨਿਯਮ ਹੈ, ਜਿਸ ਨੂੰ ਆਸਾਨੀ ਨਾਲ ਤੋੜਿਆ ਜਾ ਰਿਹਾ ਹੈ। ਲਿਹਾਜਾ ਅਮਰੀਕਾ ਦੀਆਂ ਕੁਝ ਔਰਤਾਂ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨੀ ਪਈ ਹੈ।
ਸਰੋਗੇਸੀ ਮਾਵਾਂ ਨੂੰ ਆ ਰਹੀਆਂ ਮੁਸ਼ਕਲਾਂ
ਅਜਿਹਾ ਹੀ ਇਕ ਮਾਮਲਾ ਕੈਲੀਫੋਰਨੀਆ ਨਿਵਾਸੀ ਮੇਲਿਸਾ ਕੁੱਕ ਦਾ ਹੈ। ਇੱਕ ਆਦਮੀ ਨੇ ਉਸ ਨੂੰ ਇੱਕ ਪ੍ਰਾਈਵੇਟ ਸੰਸਥਾ ਲਈ ਸਰੋਗੇਟ ਬਣਨ ਲਈ ਤਿਆਰ ਕੀਤਾ। ਕੁਝ ਦਿਨਾਂ ਬਾਅਦ ਉਹ ਸਮਝੌਤੇ ਤੋਂ ਮੁੜ ਗਿਆ ਅਤੇ ਬੱਚਿਆਂ ਨੂੰ ਪੈਦਾ ਕਰਨ ਤੋਂ ਅਸਮਰੱਥਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਮੇਲਿਸਾ ਨੇ ਸਬੰਧਤ ਸੰਸਥਾ ਅਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਮੇਲਿਸਾ ਹੁਣ ਤਿੰਨ ਬੱਚਿਆਂ ਦੀ ਮਾਂ ਹੈ ਪਰ ਕੋਈ ਵੀ ਉਨ੍ਹਾਂ ਦੇ ਬੱਚਿਆਂ ਨੂੰ ਗੋਦ ਲੈਣ ਲਈ ਤਿਆਰ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ, ਕੀਤੀ ਗਈ ਲੁੱਟਮਾਰ
14 ਸਾਲਾਂ 'ਚ ਸਰੋਗੇਸੀ ਜ਼ਰੀਏ 18 ਹਜ਼ਾਰ ਤੋਂ ਵੱਧ ਬੱਚਿਆਂ ਦਾ ਜਨਮ
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀਡੀਸੀ) ਦਾ ਕਹਿਣਾ ਹੈ ਕਿ 1999 ਤੋਂ 2013 ਦੇ ਵਿਚਕਾਰ ਸਰੋਗੇਸੀ ਦੁਆਰਾ 18,400 ਬੱਚਿਆਂ ਦਾ ਜਨਮ ਹੋਇਆ ਸੀ। ਔਸਤਨ ਔਰਤਾਂ ਨੂੰ ਸਰੋਗੇਟ ਬਣਨ ਲਈ 22 ਤੋਂ 45 ਲੱਖ ਰੁਪਏ ਦਿੱਤੇ ਗਏ। ਹਾਲਾਂਕਿ ਏਜੰਟ ਅਤੇ ਵਕੀਲ ਸਮੇਤ ਹੋਰ ਖਰਚਿਆਂ ਦੇ ਨਾਲ 83 ਤੋਂ 110 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਨਿਊਜਰਸੀ, ਵਾਸ਼ਿੰਗਟਨ ਅਤੇ ਨਿਊਯਾਰਕ ਨੇ ਸ਼ੁਰੂ ਵਿਚ ਸਰੋਗੇਸੀ ਦੇ ਕਾਰੋਬਾਰ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਬਾਅਦ ਵਿਚ ਇਸ ਨੂੰ ਕਾਨੂੰਨੀ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਹਵਾਈ ਯਾਤਰੀਆਂ ਨੂੰ ਵੱਡਾ ਝਟਕਾ, ਕਿਰਾਏ 'ਚ 20 ਫ਼ੀਸਦੀ ਹੋਇਆ ਵਾਧਾ
ਐਡਵਾਂਸ ਮੈਡੀਕਲ ਤਕਨਾਲੋਜੀ ਕਾਰਨ ਵਧ ਰਹੀ ਸਰੋਗੇਸੀ
ਯੂਕ੍ਰੇਨ ਸਰੋਗੇਸੀ ਲਈ ਮਸ਼ਹੂਰ ਸੀ ਪਰ ਰੂਸ ਨਾਲ ਜੰਗ ਤੋਂ ਬਾਅਦ ਅਮਰੀਕਾ ਵਿਚ ਉੱਨਤ ਮੈਡੀਕਲ ਤਕਨੀਕ ਅਤੇ ਸਿਹਤਮੰਦ ਦਾਨੀਆਂ ਕਾਰਨ ਸਰੋਗੇਸੀ ਦੇ ਮਾਮਲੇ ਵਧੇ ਹਨ। ਇਸ ਲਈ ਸੁਧਾਰ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਆਦਾਤਰ ਯੂਰਪੀਅਨ ਦੇਸ਼ਾਂ ਵਿੱਚ ਸਰੋਗੇਸੀ ਨੂੰ ਇੱਕ ਕਾਰੋਬਾਰ ਵਜੋਂ ਪਾਬੰਦੀਸ਼ੁਦਾ ਹੈ। ਇਕ ਖੋਜ ਮੁਤਾਬਕ ਯੂਕਰੇਨ ਵਿਚ 15-20 ਫੀਸਦੀ ਸਰੋਗੇਟ ਔਰਤਾਂ ਫ਼ੌਜੀਆਂ ਦੀਆਂ ਪਤਨੀਆਂ ਹਨ।