ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ
Saturday, Mar 20, 2021 - 10:12 AM (IST)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (78) ਜਹਾਜ਼ ’ਤੇ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕ ਕੇ ਹੇਠਾਂ ਡਿੱਗ ਪਏ। ਬਾਈਡਨ ਸ਼ੁੱਕਰਵਾਰ ਦੁਪਹਿਰ ਅਟਲਾਂਟਾ ਜਾਣ ਲਈ ਜਵਾਇੰਸ ਬੇਸ ਐਂਡ੍ਰਿਊਜ਼ ਤੋਂ ਉਡਾਣ ਭਰਨ ਲਈ ਏਅਰਫੋਰਸ ਵਨ ਦੀ ਫਲਾਈਟ ਵਿਚ ਸਵਾਰ ਹੋ ਰਹੇ ਸਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
ਬਾਈਡਨ ਪਹਿਲੀ ਵਾਰ ਡਿੱਗੇ ਪਰ ਤੇਜ਼ੀ ਨਾਲ ਉਠ ਖਲ੍ਹੋਤੇ, ਫਿਰ ਦੂਜੀ ਵਾਰ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਉਹ ਹੇਠਾਂ ਡਿੱਗ ਪਏ। ਇਸ ਤੋਂ ਬਾਅਦ ਤੀਜੀ ਵਾਰ ਉਹ ਫਿਰ ਸੰਤੁਲਨ ਗੁਆ ਕੇ ਗੋਡਿਆਂ ਭਾਰ ਡਿੱਗ ਪਏ, ਫਿਰ ਉਠਦੇ ਹੋਏ ਤੇਜ਼ੀ ਨਾਲ ਜਹਾਜ਼ ਦੇ ਅੰਦਰ ਦਾਖ਼ਲ ਹੋ ਗਏ।
WATCH: Biden falls three times trying to climb the stairs to board Air Force One pic.twitter.com/IfDUjLPQB4
— Breaking911 (@Breaking911) March 19, 2021
ਜਹਾਜ਼ ਦੀਆਂ ਪੌੜੀਆਂ ’ਤੇ ਕਈ ਵਾਰ ਡਿੱਗਣ ਦੇ ਮਾਮਲੇ ਵਿਚ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰਿਨ-ਪਿਅਰੇ ਨੇ ਮੀਡੀਆ ਨੂੰ ਦੱਸਿਆ ਕਿ ਰਾਸ਼ਟਰਪਤੀ 100 ਫ਼ੀਸਦੀ ਸਿਹਤਮੰਦ ਹਨ। ਕੈਰਿਨ ਨੇ ਦੱਸਿਆ ਕਿ ਪੌੜੀਆਂ ’ਤੇ ਕਦਮ ਰੱਖਦੇ ਸਮੇਂ ਜੋ ਬਾਈਡਨ ਦਾ ਸੰਤੁਲਨ ਵਿਗੜਿਆ ਅਤੇ ਉਹ ਡਿੱਗ ਪਏ। ਇਸ ਤੋਂ ਜ਼ਿਆਦਾ ਹੋਰ ਕੁੱਝ ਨਹੀਂ ਸੀ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜਦੋਂ ਜਹਾਜ਼ ’ਤੇ ਚੜ੍ਹ ਰਹੇ ਸਨ ਉਸ ਸਮੇਂ ਹਵਾ ਕਾਫ਼ੀ ਤੇਜ਼ ਸੀ। ਇਹੀ ਕਾਰਨ ਹੈ ਕਿ 78 ਸਾਲ ਦੇ ਜੋ ਬਾਈਡਨ ਦੇ ਕਦਮ ਲੜਖੜਾ ਗਏ ਅਤੇ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ।
ਇਹ ਵੀ ਪੜ੍ਹੋ: ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’