ਅਮਰੀਕੀ ਰਾਜ ਹਵਾਈ ਨੇ ਰੈਸਟੋਰੈਂਟਾਂ ''ਚ ਪਲਾਸਟਿਕ ਵਰਤੋਂ ''ਤੇ ਲਾਈ ਪਾਬੰਦੀ

03/19/2019 4:49:05 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਜ ਹਵਾਈ ਨੇ ਵਾਤਾਵਰਣ ਸੁਰੱਖਿਆ ਦੇ ਸਬੰਧ ਵਿਚ ਇਕ ਨਵੀਂ ਪਹਿਲ ਕੀਤੀ ਹੈ। ਹੁਣ ਹਵਾਈ ਦੇ ਰੈਸਟੋਰੈਂਟਾਂ ਵਿਚ ਜ਼ਿਆਦਾਤਰ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹਾ ਕਰਨ ਵਾਲਾ ਹਵਾਈ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਇਸ ਪਹਿਲ ਦਾ ਉਦੇਸ਼ ਸਮੁੰਦਰ ਨੂੰ ਦੂਸ਼ਿਤ ਕਰਨ ਵਾਲੇ ਕਚਰੇ ਨੂੰ ਘੱਟ ਕਰਨਾ ਹੈ। ਦੇਸ਼ ਦੇ ਦਰਜਨਾਂ ਸ਼ਹਿਰਾਂ ਨੇ ਪਲਾਸਟਿਕ ਫੋਮ ਕੰਟੇਨਰਾਂ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਹਵਾਈ ਪੂਰ ਦੇਸ਼ ਵਿਚ ਅਜਿਹਾ ਕਰਨ ਵਾਲਾ ਪਹਿਲਾ ਰਾਜ ਬਣੇਗਾ। 

ਇਸ ਉਦਾਰਵਾਦੀ ਰਾਜ ਦਾ ਵਾਤਾਵਰਣ ਦੇ ਖੇਤਰ ਵਿਚ ਪਹਿਲ ਕਰਨ ਦਾ ਇਤਿਹਾਸ ਰਿਹਾ ਹੈ। ਇਹ ਰਾਜ ਨਵਿਆਉਣਯੋਗ ਊਰਜਾ ਦੀ ਵਰਤੋਂ ਅਤੇ ਕੋਰਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਨਸਕ੍ਰੀਨ ਦੀ ਸਮਗੱਰੀ 'ਤੇ ਪਾਬੰਦੀ ਲਗਾ ਚੁੱਕਾ ਹੈ। ਹਵਾਈ ਰਾਜ ਦੀ ਨਵੀਂ ਪਹਿਲ ਦੇ ਤਹਿਤ ਫਾਸਟ ਫੂਡ ਅਤੇ ਫੁੱਲ ਸਰਵਿਸ ਰੈਸਟੋਰੈਂਟ ਵਿਚ ਪਲਾਸਟਿਕ ਡਰਿੰਕ ਬੋਤਲ, ਬੈਗ ਅਤੇ ਸਟ੍ਰਾ ਵੰਡਣ ਅਤੇ ਵਰਤੋਂ ਕਰਨ 'ਤੇ ਰੋਕ ਰਹੇਗੀ। 


Vandana

Content Editor

Related News