ਅਮਰੀਕਾ ''ਚ ਬੈਂਕ ਧੋਖਾਧੜੀ ਦੇ ਦੋਸ਼ ''ਚ ਪਾਕਿ ਮੂਲ ਦੇ ਲੋਕ ਗ੍ਰਿਫਤਾਰ

Tuesday, Jul 07, 2020 - 06:29 PM (IST)

ਅਮਰੀਕਾ ''ਚ ਬੈਂਕ ਧੋਖਾਧੜੀ ਦੇ ਦੋਸ਼ ''ਚ ਪਾਕਿ ਮੂਲ ਦੇ ਲੋਕ ਗ੍ਰਿਫਤਾਰ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਪਿਛਲੇ 2 ਸਾਲਾਂ ਵਿਚ 35 ਲੱਖ ਡਾਲਰ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਵਕੀਲਾਂ ਨੇ 7 ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਇਹਨਾਂ ਵਿਚੋਂ ਕਈ ਪਾਕਿਸਤਾਨੀ ਮੂਲ ਦੇ ਹਨ। ਅਮਰੀਕਾ ਦੇ ਨਿਆਂ ਮੰਤਰਾਲੇ ਨੇ ਦੱਸਿਆ ਕਿ ਦੋਸ਼ੀਆਂ ਵਿਚੋਂ 5 ਲੋਕਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਅਮਰੀਕਾ ਦੀ ਨਿਊਜਰਸੀ ਦੀ ਇਕ ਸੰਘੀ ਅਦਾਲਤ ਵਿਚ ਦਾਇਰ ਕੀਤੀ ਗਈ ਅਪਰਾਧਿਕ ਸ਼ਿਕਾਇਤ ਵਿਚ ਉਹਨਾਂ ਸਾਰਿਆਂ 'ਤੇ ਇਕ ਯੋਜਨਾ ਦੇ ਨਾਮ 'ਤੇ ਬੈਂਕ ਧੋਖਾਧੜੀ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਹਨਾਂ ਲੋਕਾਂ ਨੇ ਕਈ ਪ੍ਰਮੁੱਖ ਬੈਂਕਾਂ ਨੂੰ ਧੋਖਾ ਦੇਣ ਦੇ ਲਈ ਸੈਂਕੜੇ ਫਰਜ਼ੀ ਖਾਤਿਆਂ ਦੀ ਵਰਤੋਂ ਕੀਤੀ, ਜਿਸ ਨਾਲ 35 ਲੱਖ ਡਾਲਰ ਤੋਂ ਵਧੇਰੇ ਦਾ ਨੁਕਸਾਨ ਹੋਇਆ। ਨਿਆਂ ਮੰਤਰਾਲੇ ਦੇ ਮੁਤਾਬਕ ਜਿਹੜੇ ਲੋਕਾਂ ਦੇ ਵਿਰੁੱਧ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਉਹਨਾਂ ਵਿਚ ਰਾਣਾ ਸ਼ਾਰ (36), ਅਵੈਸ ਦਾਰ (32), ਸ਼ਮਸ਼ੇਰ ਫਾਰੂਕ (26) ਹਬੀਬ ਮਾਜਿਦ (34), ਨਾਵੀਦ ਆਰਿਫ (42), ਅਲੀ ਅੱਬਾਸ (38) ਅਤੇ ਅਰਮ ਅਯਾਜ (36) ਸ਼ਾਮਲ ਹੈ।


author

Vandana

Content Editor

Related News