US ਨੇ ਡੋਬ''ਤਾ ਈਰਾਨ ਦਾ ਜੰਗੀ ਬੇੜਾ! ''ਆਪ੍ਰੇਸ਼ਨ ਐਪਿਕ ਫਿਊਰੀ'' ਤਹਿਤ ਕੀਤੀ ਵੱਡੀ ਕਾਰਵਾਈ

Sunday, Mar 01, 2026 - 08:48 PM (IST)

US ਨੇ ਡੋਬ''ਤਾ ਈਰਾਨ ਦਾ ਜੰਗੀ ਬੇੜਾ! ''ਆਪ੍ਰੇਸ਼ਨ ਐਪਿਕ ਫਿਊਰੀ'' ਤਹਿਤ ਕੀਤੀ ਵੱਡੀ ਕਾਰਵਾਈ

ਵਾਸ਼ਿੰਗਟਨ/ਤੇਹਰਾਨ: ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਖਿਲਾਫ 'ਆਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਪਹਿਲੇ ਪੜਾਅ 'ਚ ਹੀ ਈਰਾਨੀ ਜਲ ਸੈਨਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅਮਰੀਕੀ ਸੈਂਟਰਲ ਕਮਾਂਡ (US Central Command) ਵੱਲੋਂ ਜਾਰੀ ਬਿਆਨ ਅਨੁਸਾਰ, ਅਮਰੀਕੀ ਫੌਜ ਨੇ ਈਰਾਨ ਦੇ 'ਜਮਾਰਾਨ-ਕਲਾਸ' (Jamaran-class) ਦੇ ਇੱਕ ਕੋਰਵੇਟ (ਜੰਗੀ ਬੇੜੇ) 'ਤੇ ਜ਼ਬਰਦਸਤ ਹਮਲਾ ਕੀਤਾ ਹੈ।

ਓਮਾਨ ਦੀ ਖਾੜੀ 'ਚ ਡੁੱਬ ਰਿਹਾ ਹੈ ਜੰਗੀ ਬੇੜਾ 
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਜੰਗੀ ਬੇੜਾ ਇਸ ਸਮੇਂ ਓਮਾਨ ਦੀ ਖਾੜੀ 'ਚ ਚਾਹ ਬਹਾਰ (Chah Bahar) ਦੇ ਘਾਟ 'ਤੇ ਸਥਿਤ ਹੈ ਅਤੇ ਤੇਜ਼ੀ ਨਾਲ ਸਮੁੰਦਰ ਵਿੱਚ ਡੁੱਬ ਰਿਹਾ ਹੈ। ਅਮਰੀਕੀ ਬਲਾਂ ਵੱਲੋਂ ਕੀਤੇ ਗਏ ਇਸ ਧਮਾਕੇ ਨੇ ਈਰਾਨੀ ਜਲ ਸੈਨਾ ਦੀਆਂ ਗਤੀਵਿਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ।

ਈਰਾਨੀ ਫੌਜ ਨੂੰ ਹਥਿਆਰ ਸੁੱਟਣ ਦੀ ਚਿਤਾਵਨੀ 
ਅਮਰੀਕੀ ਰਾਸ਼ਟਰਪਤੀ ਦੇ ਹਵਾਲੇ ਨਾਲ ਸੈਂਟਰਲ ਕਮਾਂਡ ਨੇ ਈਰਾਨੀ ਹਥਿਆਰਬੰਦ ਬਲਾਂ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਅਤੇ ਪੁਲਸ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਹਥਿਆਰ ਸੁੱਟ ਦੇਣ। ਅਮਰੀਕੀ ਪ੍ਰਸ਼ਾਸਨ ਨੇ ਈਰਾਨੀ ਸੈਨਿਕਾਂ ਨੂੰ 'ਬੇੜਾ ਛੱਡਣ' (Abandon ship) ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਇਹ ਕਾਰਵਾਈ ਇਸ ਖੇਤਰ ਵਿੱਚ ਸ਼ਾਸਨ ਦੇ ਕਥਿਤ ਦਹਿਸ਼ਤਗਰਦ ਰਾਜ ਨੂੰ ਖਤਮ ਕਰਨ ਲਈ ਕੀਤੀ ਗਈ ਹੈ।

ਇਸ ਘਟਨਾ ਤੋਂ ਬਾਅਦ ਪੂਰੇ ਖੇਤਰ 'ਚ ਤਣਾਅ ਬੇਹੱਦ ਵਧ ਗਿਆ ਹੈ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਈਰਾਨ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News