ਇਰਾਕ ''ਚ ਹਮਲਾ ਹੋਇਆ ਤਾਂ ਈਰਾਨ ''ਤੇ ਕਰਾਂਗੇ ਕਾਰਵਾਈ : ਅਮਰੀਕਾ

09/12/2018 1:35:19 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਈਰਾਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਸ ਦੇ ਸਾਥੀਆਂ ਵੱਲੋਂ ਇਰਾਕ ਵਿਚ ਕੋਈ ਵੀ ਹਮਲਾ ਹੁੰਦਾ ਹੈ ਤਾਂ ਉਸ ਵਿਰੁੱਧ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ। ਅਮਰੀਕਾ ਨੇ ਕਿਹਾ ਕਿ ਜੇ ਇਰਾਕ ਵਿਚ ਉਸ ਦੇ ਕਿਸੇ ਨਾਗਰਿਕ ਨੂੰ ਸੱਟ ਪਹੁੰਚਦੀ ਹੈ ਤਾਂ ਈਰਾਨ ਵਿਰੁੱਧ ਸਖਤ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਪ੍ਰੈੱਸ ਸੈਕਟਰੀ ਨੇ ਈਰਾਨ 'ਤੇ ਬਸਰਾ ਵਿਚ ਅਮਰੀਕੀ ਕੌਂਸਲੇਟ ਅਤੇ ਬਗਦਾਦ ਵਿਚ ਦੂਤਘਰ ਦੇ ਠੀਕ ਨੇੜੇ ਹੋਏ ਹਮਲਿਆਂ ਨੂੰ ਨਾ ਰੋਕਣ ਦਾ ਦੋਸ਼ ਲਗਾਇਆ। 

ਵ੍ਹਾਈਟ ਹਾਊਸ ਨੇ ਕਿਹਾ,''ਈਰਾਨ ਨੇ ਆਪਣੀਆਂ ਪ੍ਰੌਕਸੀ ਤਾਕਤਾਂ ਵੱਲੋਂ ਅੰਜ਼ਾਮ ਦਿੱਤੇ ਗਏ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਲੋਕਾਂ ਨੂੰ ਈਰਾਨ ਨੇ ਹੀ ਫੰਡਿੰਗ ਅਤੇ ਟਰੇਨਿੰਗ ਦਿੱਤੀ। ਇਸ ਦੇ ਇਲਾਵਾ ਹਥਿਆਰ ਵੀ ਮੁਹੱਈਆ ਕਰਵਾਏ।'' ਬਿਆਨ ਵਿਚ ਕਿਹਾ ਗਿਆ,''ਜੇ ਅਮਰੀਕੀ ਸਰਕਾਰ ਦੇ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਦੀ ਹੈ ਜਾਂ ਫਿਰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਫਿਰ ਉਸ ਦੀ ਜ਼ਿੰਮੇਵਾਰੀ ਈਰਾਨ ਦੀ ਹੋਵੇਗੀ। ਅਜਿਹਾ ਕੁਝ ਹੋਣ 'ਤੇ ਅਸੀਂ ਆਪਣੇ ਨਾਗਰਿਕਾਂ ਦੀ ਜਾਨ ਬਚਾਉਣ ਲਈ ਨਿਰਣਾਇਕ ਅਤੇ ਸਖਤ ਕਾਰਵਾਈ ਕਰਾਂਗੇ।''


Related News