ਅਮਰੀਕਾ : ਕਾਰ ਹਾਦਸੇ ''ਚ ਭਾਰਤੀ ਮੂਲ ਦੇ ਯਾਤਰੀ ਦੀ ਮੌਤ

Monday, Sep 13, 2021 - 10:42 AM (IST)

ਅਮਰੀਕਾ : ਕਾਰ ਹਾਦਸੇ ''ਚ ਭਾਰਤੀ ਮੂਲ ਦੇ ਯਾਤਰੀ ਦੀ ਮੌਤ

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨ ਐਤਵਾਰ ਨੂੰ ਨਿਊਜਰਸੀ ਦੀ ਬਰਲਿੰਗਟਨ ਕਾਉਂਟੀ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ  ਪੈਨਸਿਲਵੇਨੀਆ ਦੀ ਇੱਕ ਬੀਬੀ ਦੀ ਮੌਤ ਹੋ ਗਈ।ਨਿਊਜਰਸੀ ਸਟੇਟ ਪੁਲਸ ਦੇ ਬੁਲਾਰੇ ਦੇ ਅਨੁਸਾਰ, ਬੀਐਮਡਬਲਯੂ ਐਕਸ 3 ਜੋ  ਫਲੋਰੈਂਸ ਟਾਊਨਸਿਪ ਵਿੱਚ ਨਿਊਜਰਸੀ ਟਰਨਪਾਈਕ ਦੇ ਪੈਨਸਿਲਵੇਨੀਆ ਐਕਸਟੈਂਸ਼ਨ 'ਤੇ ਖੱਬੀ ਲੇਨ ਵਿੱਚ ਪੱਛਮ ਵੱਲ ਨੂੰ ਜਾ ਰਹੀ ਸੀ, ਨੂੰ ਇਕ ਐਸਯੂਵੀ ਨੇ ਮੀਲਪੋਸਟ 0.9 'ਤੇ ਸੈਂਟਰ ਬੈਰੀਅਰ ਨੂੰ ਟੱਕਰ ਮਾਰ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ 'ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ

ਇਸ ਨਾਲ ਪਿਛਲੀ ਸੀਟ 'ਤੇ ਸਵਾਰ ਯਾਤਰੀ, ਵਿਲੋਗਰੋਵ ਦੀ ਵਸਨੀਕ 67 ਸਾਲਾ ਗੁਜਰਾਤੀ ਮੂਲ ਦੀ ਮੰਜੁਲਾਬੇਨ ਪਟੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪੁਲਸ ਨੇ ਦੱਸਿਆ ਕਿ ਡਰਾਈਵਰ ਅਤੇ ਤਿੰਨ ਹੋਰ ਯਾਤਰੀ ਬਿਨਾਂ ਕਿਸੇ ਗੰਭੀਰ ਸੱਟਾਂ ਦੇ ਬਚ ਗਏ। ਪੁਲਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News