ਬੀਬੀ ਨੂੰ ਟ੍ਰੇਨ ਦੇ ਅੱਗੇ ਧੱਕਾ ਦੇਣ ਦੇ ਮਾਮਲੇ ''ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

Sunday, Nov 22, 2020 - 02:24 PM (IST)

ਬੀਬੀ ਨੂੰ ਟ੍ਰੇਨ ਦੇ ਅੱਗੇ ਧੱਕਾ ਦੇਣ ਦੇ ਮਾਮਲੇ ''ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਨਿਊਯਾਰਕ (ਭਾਸ਼ਾ): ਭਾਰਤੀ ਮੂਲ ਦੇ 24 ਸਾਲਾ ਇਕ ਬੇਘਰ ਵਿਅਕਤੀ ਨੇ ਰੇਲਵੇ ਸਟੇਸ਼ਨ 'ਤੇ ਟਰੇਨ ਦੇ ਆਉਂਦੇ ਹੀ ਇਕ ਬੀਬੀ ਨੂੰ ਕਥਿਤ ਤੌਰ 'ਤੇ ਟਰੇਨ ਸਾਹਮਣੇ ਧੱਕਾ ਮਾਰ ਦਿੱਤਾ। ਮੇਨਹੱਟਨ ਦੇ ਵਕੀਲਾਂ ਵੱਲੋਂ ਦਰਜ ਅਪਰਾਧਿਕ ਸ਼ਿਕਾਇਤ ਦੇ ਮੁਤਾਬਕ, ਆਦਿਤਯ ਵੇਮੁਲਾਪੱਟੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿਚ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।\

ਪੜ੍ਹੋ ਇਹ ਅਹਿਮ ਖਬਰ- ਪਾਕਿ ਦੇ ਲਾਹੌਰ 'ਚ ਸ਼ਰਮਨਾਕ ਘਟਨਾ, ਬੰਦੂਕ ਦੀ ਨੋਕ 'ਤੇ ਨਾਬਾਲਗਾ ਨਾਲ ਜਬਰ-ਜ਼ਿਨਾਹ

ਐੱਨ.ਬੀ.ਸੀ. ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਜੱਜ ਨੇ ਵੇਮੁਲਾਪੱਟੀ ਨੂੰ 4 ਦਸੰਬਰ ਤੱਕ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਹੈ। ਸਟੇਸ਼ਨ ਤੋਂ ਪ੍ਰਾਪਤ ਫੁਟੇਜ ਦੇ ਮੁਤਾਬਕ, ਯੂਨੀਅਨ ਸਕਵਾਇਰ 'ਤੇ ਇਕ ਸਬਵੇਅ ਸਟੇਸ਼ਨ 'ਤੇ ਜਿਵੇਂ ਹੀ ਟਰੇਨ ਨੇ ਸਟੇਸ਼ਨ ਅੰਦਰ ਦਾਖਲ ਹੋਈ, ਤੁਰੰਤ ਹੀ ਵੇਮੁਲਾਪੱਟੀ ਨੇ ਲਿਲਿਯਾਨਾ ਲਾਨੋਸ ਨੂੰ ਧੱਕਾ ਦੇ ਦਿੱਤਾ। ਘਟਨਾ ਵਿਚ ਬੀਬੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਈ। ਉਹ ਦੋ ਪਟੜੀਆਂ ਵਿਚਾਲੇ ਡਿੱਗ ਗਈ ਸੀ, ਜਿਸ ਕਾਰਨ ਟਰੇਨ ਹੇਠਾਂ ਆਉਣ ਤੋਂ ਬਚ ਗਈ। ਪੁਲਸ ਦਾ ਕਹਿਣਾ ਹੈ ਕਿ ਵੇਮੁਲਾਪੱਟੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।


author

Vandana

Content Editor

Related News