ਅਮਰੀਕਾ: ਭਾਰਤੀ ਭਾਈਚਾਰੇ ਨੇ ਭਾਰਤੀ ਡਿਪਲੋਮੈਟ ਅਨੁਰਾਗ ਕੁਮਾਰ ਨੂੰ ਦਿੱਤੀ ਨਿੱਘੀ ਵਿਦਾਇਗੀ

10/15/2021 11:19:21 AM

ਵਾਸ਼ਿੰਗਟਨ,ਡੀ.ਸੀ, (ਰਾਜ ਗੋਗਨਾ): ਭਾਰਤੀ ਦੂਤਾਵਾਸ ਵਿੱਚ ਸਾਢੇ ਤਿੰਨ ਸਾਲ ਦੇ ਸਮੇਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਭਾਰਤੀ ਡਿਪਲੋਮੈਂਟ ਅਨੁਰਾਗ ਕੁਮਾਰ ਕਮਿਊਨਿਟੀ ਅਫੇਅਰ ਮਨਿਸਟਰ ਦਾ ਤਬਾਦਲਾ ਹੋਣ 'ਤੇ ਭਾਰਤੀ ਭਾਈਚਾਰੇ ਅਮਰੀਕਾ ਦੀ ਨੋਬਲ ਕੌਸਲ ਆਫ਼ ਏਸ਼ੀਅਨ ਇੰਡੀਅਨ ਐਸ਼ੋਸੀਏਸ਼ਨ ਅਤੇ ਸਿੱਖਸ ਆਫ ਅਮੈਰਿਕਾ ਵੱਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦੇ ਸਮੇਂ ਡਿਨਰ ਪਾਰਟੀ ਦਿੱਤੀ ਗਈ।ਵਿਦਾਇਗੀ ਸਮਾਗਮ ਕੋਮਨਵੈਲਥ ਇੰਡੀਅਨ ਰੈਸਟੋਰੈਂਟ ਵਿਚ ਰੱਖਿਆ ਗਿਆ ਅਤੇ ਇਸ ਸਮੇਂ ਡੀ.ਸੀ, ਮੈਰੀਲੈਂਡ ਅਤੇ ਵਰਜੀਨੀਆ ਤੋਂ ਭਾਰਤੀ ਭਾਈਚਾਰੇ ਦੇ ਆਗੂ ਪਹੁੰਚੇ। 

PunjabKesari

ਇਹਨਾਂ ਵਿਚ ਪ੍ਰਮੁੱਖ ਸ਼ਖਸ਼ੀਅਤਾਂ ਵਜੋਂ ਗੁਰਚਰਨ ਸਿੰਘ,ਡਾ. ਸੁਰੇਸ਼ ਗੁਪਤਾ, ਦੇਵੰਗ ਸ਼ਾਹ, ਅੰਜਨਾ ਬੋਰਡੋਲੋਏ, ਕੀਰਤੀ ਸਵਾਮੀ, ਰਮਾ ਸ਼ਰਮਾ, ਨਗੇਂਦਰਾ ਮਾਧਾਵਰਮ, ਅਲਪਨਾ ਬਰੂਆ, ਸਾਜਿਦ ਤਰਾਰ, ਲੱਕੀ ਸਿੰਘ, ਰੂਪੀ ਸੂਰੀ ਅਤੇ ਹਰਬੀਰ ਬਤਰਾ ਵਿਸ਼ੇਸ ਤੌਰ 'ਤੇ ਪਹੁੰਚੇ।ਭਾਰਤੀ ਅਬੈਸੀ ਵੱਲੋਂ ਅਨੁਰਾਗ ਕੁਮਾਰ ਦੇ ਨਾਲ ਉਹਨਾਂ ਦੀ ਪਤਨੀ ਅਕਾਕਸ਼ਾ, ਡਾ. ਜੈਦੀਪ ਨਾਇਰ, ਹੈਂਡ ਆਪ ਕੌਸਲਰ ਸੈਕਸ਼ਨ, ਸਾਚੀ ਗਡਿਆਲ ਕੌਂਸਲਰ ਤੇ ਚਵਾਨ ਪਹੁੰਚੇ ਹੋਏ ਸਨ। ਐਨ.ਸੀ.ਏ.ਆਈ.ਏ ਨਾਂ ਦੀ ਸੰਸਥਾ ਵੱਲੋਂ ਪਵਨ ਬੇਜ਼ਵਾੜਾ ਤੇ ਸ:  ਬਲਜਿੰਦਰ ਸਿੰਘ ਸ਼ੰਮੀ ਉੱਘੇ ਸਿੱਖ ਆਗੂ ਅਤੇ ਸਿੱਖਸ ਆਫ਼ ਅਮੈਰੀਕਾ ਵੱਲੋਂ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦਾ ਵੱਡਾ ਕਦਮ, ਤਾਲਿਬਾਨ ਦੇ ਸਾਬਕਾ ਨੌਕਰਸ਼ਾਹਾਂ ਤੋਂ ਹਟਾਈ ਪਾਬੰਦੀ

ਇਸ ਮੌਕੇ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਵਿਚ ਦੱਸਿਆ ਗਿਆ ਕਿ ਅਨੁਰਾਗ ਕੁਮਾਰ ਨੇ ਭਾਰਤੀ ਭਾਈਚਾਰੇ ਨਾਲ ਬਹੁਤ ਹੀ ਨਿੱਘਾ ਰਾਬਤਾ ਬਣਾ ਕੇ ਰੱਖਿਆ। ਬੁਲਾਰਿਆ ਨੇ ਦੱਸਿਆ ਕਿ ਜਦੋਂ ਵੀ ਅਨੁਰਾਗ ਕੁਮਾਰ ਤੱਕ ਕੋਈ ਭਾਰਤੀ ਭਾਈਚਾਰੇ ਦਾ ਕੰਮ ਹੁੰਦਾ ਸੀ ਤਾਂ ਅਨੁਰਾਗ ਕੁਮਾਰ ਜ਼ਰੂਰ ਸਮਾ ਕੱਢਦੇ ਸਨ ਅਤੇ ਵਧੀਆ ਪ੍ਰਬੰਧ ਕਰਦੇ ਸਨ ਅਤੇ ਪਹਿਲ ਦੇ ਆਧਾਰ 'ਤੇ ਕੰਮ ਕਰਦੇ ਸਨ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਭਾਈਚਾਰਾ ਉਹਨਾ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕਰਦਾ ਰਹੇਗਾ।ਅੰਤ ਵਿਚ ਸਭਨਾਂ ਵੱਲੋਂ ਅਨੁਰਾਗ ਕੁਮਾਰ ਨੂੰ ਭਵਿੱਖ ਵਿਚ ਹੋਰ ਵੀ ਸਫਲਤਾ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਗਈਆਂ।


Vandana

Content Editor

Related News