H-1B ਵਰਕਰਾਂ ਨੂੰ ਸਥਾਨਕ ਔਸਤ ਨਾਲੋਂ ਘੱਟ ਸੈਲਰੀ ਦੇ ਰਹੀਆਂ ਹਨ ਅਮਰੀਕੀ IT ਕੰਪਨੀਆਂ
Wednesday, May 06, 2020 - 06:13 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੰਮ ਦੇਣ ਵਾਲੀਆਂ ਕੰਪਨੀਆਂ ਯੋਜਨਾ ਦੇ ਤਹਿਤ ਸਥਾਨਕ ਔਸਤ ਨਾਲੋਂ ਘੱਟ ਤਨਖਾਹ ਦਿੰਦੀਆਂ ਹਨ। ਇਹਨਾਂ ਵਿਚ ਅਮਰੀਕੀ ਤਕਨਾਲੋਜੀ ਫਰਮਾਂ ਜਿਵੇਂ ਫੇਸਬੁੱਕ, ਐਪਲ ਅਤੇ ਮਾਈਕ੍ਰੋਸਾਫਟ ਵੀ ਸ਼ਾਮਲ ਹਨ। ਇਕ ਨਵੀਂ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਕਨੌਮਿਕ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ,''ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੰਮ ਦੇਣ ਵਾਲੀਆਂ ਚੋਟੀ ਦੀਆਂ ਕੰਪਨੀਆਂ ਵਿਚ ਐਮਾਜ਼ਾਨ, ਮਾਈਕ੍ਰੋਸਾਫਟ, ਵਾਲਮਾਰਟ, ਗੂਗਲ, ਐਪਲ ਅਤੇ ਫੇਸਬੁੱਕ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਯੋਜਨਾ ਦਾ ਲਾਭ ਲੈ ਰਹੀਆਂ ਹਨ ਅਤੇ ਆਪਣੇ ਐੱਚ-1ਬੀ ਵਰਕਰਾਂ ਨੂੰ ਮਾਰਕੀਟ ਨਾਲੋਂ ਘੱਟ ਤਨਖਾਹ ਦਾ ਭੁਗਤਾਨ ਕਰ ਰਹੀਆਂ ਹਨ।''
ਡੇਨੀਯਲ ਕੋਸਟਾ ਅਤੇ ਰੌਨ ਹੀਰਾ ਵੱਲੋਂ 'H-1B visas and prevailing wage levels' ਦੇ ਨਾਮ ਨਾਲ ਇਹ ਰਿਪੋਰਟ ਜਾਰੀ ਕੀਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਕਿਰਤ ਵਿਭਾਗ (DOL) ਵੱਲੋਂ ਪ੍ਰਮਾਣਿਤ 60 ਫੀਸਦੀ ਐੱਚ-1ਬੀ ਅਹੁਦਿਆਂ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਸਥਾਨਕ ਔਸਤ ਤਨਖਾਹ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਸ ਨੇ ਕਿਹਾ ਕਿ ਜਦਕਿ ਐੱਚ-1ਬੀ ਪ੍ਰੋਗਰਾਮ ਦੇ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ, ਡੀ.ਓ.ਐੱਲ. ਕੋਲ ਇਸ ਨੂੰ ਬਦਲਣ ਦਾ ਅਧਿਕਾਰ ਹੈ ਪਰ ਅਜਿਹਾ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ MP ਦਾ ਦਾਅਵਾ, ਜਨਤਕ ਜਗ੍ਹਾ 'ਤੇ ਸਾਹਮਣੇ ਆਏ ਕਿਮ ਹਨ ਨਕਲੀ
ਇਸ ਵਿਚ ਕਿਹਾ ਗਿਆ ਹੈ 2019 ਵਿਚ 53,000 ਤੋਂ ਵਧੇਰੇ ਮਾਲਕਾਂ ਨੇ ਐੱਚ-1ਬੀ ਪ੍ਰੋਗਰਾਮ ਦੀ ਵਰਤੋਂ ਕੀਤੀ ਜਦਕਿ ਚੋਟੀ ਦੇ 30 ਐੱਚ-1ਬੀ ਮਾਲਕਾਂ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਲੋਂ 2019 ਵਿਚ ਮਨਜ਼ੂਰ ਕੀਤੀਆਂ 389,000 ਐੱਚ-1 ਬੀ ਪਟੀਸ਼ਨਾਂ ਵਿਚੋਂ 4 ਵਿਚੋਂ ਇਕ ਤੋਂ ਵੱਧ ਦਾ ਹਿਸਾਬ ਰੱਖਿਆ ਸੀ। ਚੋਟੀ ਦੇ 30 ਐੱਚ-1ਬੀ ਵਰਕਰਾਂ ਵਿਚੋਂ ਅੱਧੇ ਸਿੱਧੇ ਐੱਚ-1ਬੀ ਵਰਕਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਤੀਜੇ ਪੱਖ ਦੇ ਗਾਹਕਾਂ ਲਈ ਸਟਾਫ ਪ੍ਰਦਾਨ ਕਰ ਲਈ ਇਕ ਆਊਟਸੋਰਸਿੰਗ ਕਾਰੋਬਾਰ ਮਾਡਲ ਦੀ ਵਰਤੋਂ ਕਰਦੇ ਹਨ।