ਟੈਕਸਾਸ ''ਚ 18ਵੀਂ ਸਦੀ ਨਾਲ ਸੰਬੰਧਤ ਦੁਰਲੱਭ ਸੋਨੇ ਦਾ ਸਿੱਕਾ 9.36 ਮਿਲੀਅਨ ਡਾਲਰ ''ਚ ਨੀਲਾਮ

Sunday, Jan 24, 2021 - 10:55 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਇੱਕ ਵਿਸ਼ਾਲ ਅਤੇ ਅਮੀਰ ਵਿਰਾਸਤ ਵਾਲਾ ਦੇਸ਼ ਹੈ। ਇੱਥੋਂ ਦੇ ਇਤਿਹਾਸ ਵਿੱਚ ਬਹੁਤ ਬੇਸ਼ਕੀਮਤੀ ਵਸਤਾਂ ਅਤੇ ਹੋਰ ਧਰੋਹਰਾਂ ਦਾ ਜ਼ਿਕਰ ਹੈ। ਅਜਿਹੀ ਹੀ ਇਤਿਹਾਸ ਨਾਲ ਸੰਬੰਧਿਤ ਇੱਕ ਧਰੋਹਰ ਦੇਸ਼ ਦੇ ਸੂਬੇ ਟੈਕਸਾਸ ਵਿੱਚ ਨੀਲਾਮੀ ਰਾਹੀਂ ਸਾਹਮਣੇ ਆਈ ਹੈ। ਇਹ ਕੀਮਤੀ ਚੀਜ਼ 18ਵੀਂ ਸਦੀ ਨਾਲ ਸੰਬੰਧਤ 1787 ਵਿੱਚ ਨਿਊਯਾਰਕ ਦੇ ਇੱਕ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਦੁਰਲੱਭ ਸੋਨੇ ਦਾ ਸਿੱਕਾ ਹੈ, ਜਿਸ ਨੂੰ ਡੱਲਾਸ 'ਚ ਵੀਰਵਾਰ ਨੂੰ ਇੱਕ ਨੀਲਾਮੀ ਦੌਰਾਨ 9.36 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਹੈ। 

ਡੱਲਾਸ ਵਿੱਚ ਇਸ ਵਿਰਾਸਤੀ ਨੀਲਾਮੀ ਵਿੱਚ ਸੰਯੁਕਤ ਰਾਜ ਦੇ ਸਿੱਕਿਆਂ ਦੀ ਨੀਲਾਮੀ ਦੇ ਹਿੱਸੇ ਵਜੋਂ ਵੀਰਵਾਰ ਸ਼ਾਮ ਨੂੰ ਨਿਊਯਾਰਕ ਸਟਾਈਲ ਦੇ ਇਸ ਸਿੱਕੇ "ਬ੍ਰੈਸ਼ਰ ਡਬਲੂਨ" ਦੀ ਪੇਸ਼ਕਸ਼ ਕੀਤੀ ਗਈ। ਨੀਲਾਮੀ ਸੰਸਥਾ ਨੇ ਦੱਸਿਆ ਕਿ ਇਸ ਸੋਨੇ ਦੇ ਸਿੱਕੇ ਲਈ ਸਭ ਤੋਂ ਵੱਧ ਰਕਮ ਅਦਾ ਕੀਤੀ ਗਈ ਹੈ ਜਦਕਿ ਖਰੀਦਦਾਰ ਦਾ ਨਾਮ ਗੁਮਨਾਮ ਰੱਖਿਆ ਗਿਆ ਹੈ। ਹੈਰੀਟੇਜ ਦੇ ਕਾਰਜਕਾਰੀ ਮੀਤ ਪ੍ਰਧਾਨ ਟੌਡ ਇਮਹੋਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਬ੍ਰੈਸ਼ਰ ਡਬਲੂਨ, ਸਿੱਕੇ ਇਕੱਠੇ ਅਤੇ ਸਿੱਕੇ ਜੁਟਾਉਣ ਵਾਲਿਆਂ ਲਈ ਇੱਕ ਪਵਿੱਤਰ ਸਿੱਕੇ ਦੀ ਕਿਸਮ ਹੈ। ਇਸ ਦੇ ਇਲਾਵਾ ਨੀਲਾਮ ਕੀਤਾ ਗਿਆ ਸਿੱਕਾ, ਇਸ ਤਰ੍ਹਾਂ ਦੇ ਮੌਜੂਦ ਸੱਤ ਸਿੱਕਿਆਂ ਵਿੱਚੋਂ ਇੱਕ ਸੀ ਜੋ ਕਿ ਨਿਊਯਾਰਕ ਦੇ ਬਿਜ਼ਨਸਮੈਨ ਡੋਨਾਲਡ ਜੀ ਪਾਰਟ੍ਰਿਕ ਦੇ ਸਿੱਕਾ ਸੰਗ੍ਰਹਿ ਤੋਂ ਆਇਆ ਹੈ, ਜਿਸ ਨੇ ਇਸ ਨੂੰ 1979 ਵਿੱਚ 725,000 ਡਾਲਰ ਵਿੱਚ ਖਰੀਦਿਆ ਸੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਬ੍ਰਿਟੇਨ ਦੇ ਪੀ.ਐੱਮ. ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਸੰਯੁਕਤ ਰਾਜ ਦੇ ਟਕਸਾਲ ਨੇ 1793 ਤੱਕ ਸਿੱਕੇ ਜਾਰੀ ਕਰਨੇ ਸ਼ੁਰੂ ਨਹੀਂ ਕੀਤਾ ਸਨ। ਉਸ ਸਮੇਂ  ਤੋਂ ਪਹਿਲਾਂ ਸਿੱਕੇ ਬਸਤੀਵਾਦੀ ਹੁੰਦੇ ਸਨ ਜਾਂ ਨਿੱਜੀ ਅਤੇ ਵਿਦੇਸ਼ੀ ਟਕਸਾਲਾਂ ਦੁਆਰਾ ਚਲਾਏ ਜਾਂਦੇ ਸਨ। ਇਸ ਸਿੱਕੇ ਬਾਰੇ ਇਮਹੋਫ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੇ ਇੱਕ ਸੋਨੇ ਨਾਲ ਸੰਬੰਧਤ ਕਾਰੀਗਰ ਇਫਰੈਮ ਬ੍ਰੈਸ਼ਰ ਜੋ ਕਿ ਉੱਚ ਗੁਣਵੱਤਾ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਜਾਣਿਆ ਜਾਂਦਾ ਸੀ ਨੇ ਬ੍ਰੈਸ਼ਰ ਡਬਲੂਨ ਨੂੰ ਬਣਾਇਆ ਸੀ ਅਤੇ ਇਸ ਸਿੱਕੇ ਉੱਤੇ ਵਿਖਾਏ ਗਏ ਤੱਤਾਂ ਵਿੱਚ ਇੱਕ ਬਾਜ਼ ਸ਼ਾਮਿਲ ਸੀ ਜੋ ਕਿ ਬਾਅਦ ਵਿੱਚ ਦੇਸ਼ ਦੇ ਸਿੱਕਿਆਂ ਦਾ ਹਿੱਸਾ ਬਣਿਆ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News