ਕੋਵਿਡ-19 : ਅਮਰੀਕਾ ਨੇ ਲਾਰ ਤੋਂ ਹੋਣ ਵਾਲੀ ਜਾਂਚ ਨੂੰ ਦਿੱਤੀ ਮਾਨਤਾ ਦਿੱਤੀ
Sunday, Aug 16, 2020 - 04:41 PM (IST)
ਹਿਊਸਟਨ (ਭਾਸ਼ਾ) : ਅਮਰੀਕਾ ਦੀ ਸਿਹਤ ਸਬੰਧੀ ਨਿਗਰਾਨੀ ਸੰਸਥਾ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਲਾਰ ਦੇ ਇਸਤੇਮਾਲ ਨਾਲ ਹੋਣ ਵਾਲੀ ਨਵੀਂ ਜਾਂਚ ਦਾ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਕਰਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਜ਼ਿਆਦਾ ਲੋਕਾਂ ਦੀ ਜਾਂਚ ਆਸਾਨੀ ਨਾਲ ਅਤੇ ਘੱਟ ਸਮੇਂ ਵਿਚ ਕੀਤੀ ਜਾ ਸਕੇਗੀ।
ਫੂਡ ਐਂਡ ਡਰੱਗ ਐਡਮਿਨੀਸ਼ਟ੍ਰੇਸ਼ਨ ਕਮਿਸ਼ਨਰ ਸਟੀਫਨ ਹਾਨ ਨੇ ਕਿਹਾ ਕਿ ਲਾਰ ਆਧਾਰਤ ਨਵੀਂ ਜਾਂਚ ਨਾਲ ਪ੍ਰਭਾਵ ਸਮਰੱਥਾ ਵਧੇਗੀ ਅਤੇ ਜਾਂਚ ਲਈ ਜ਼ਰੂਰੀ ਕਾਰਕਾਂ ਦੀ ਕਮੀ ਨਾਲ ਵੀ ਨਹੀਂ ਜੂਝਨਾ ਹੋਵੇਗਾ। ਏਜੰਸੀ ਨੇ ਇਸ ਤੋਂ ਪਹਿਲਾਂ ਲਾਰ ਆਧਾਰਤ 4 ਹੋਰ ਜਾਂਚਾਂ ਨੂੰ ਮਾਨਤਾ ਦਿੱਤੀ ਸੀ ਪਰ ਇਨ੍ਹਾਂ ਦੇ ਨਤੀਜੇ ਵੱਖ-ਵੱਖ ਆਏ। ਨਵੀਂ ਜਾਂਚ ਦਾ ਨਾਮ ਸੇਲਾਇਵਾ ਡਾਇਰੈਕਟ ਹੈ। ਇਸ ਦੇ ਹੁਣ ਤੱਕ ਦੇ ਨਤੀਜੇ ਪਰੰਪਰਾਗਤ ਨੇਜੋਫਿਰੀਨਜੇਲ (ਐਨਪੀ) ਜਾਂਚ ਦੇ ਸਮਾਨ ਹੀ ਰਹੇ ਹਨ। ਖੋਜਕਰਤਾਵਾਂ ਨੇ ਦੱਸਿਆ ਕਿ ਨਵੀਂ ਖੋਜ ਵਿਧੀ ਕਲੀਨਿਕਲ ਪ੍ਰਯੋਗਸ਼ਾਲਾਵਾਂ ਕੋਲ ਉਪਲੱਬਧ ਕਰਵਾ ਦਿੱਤੀ ਗਈ ਹੈ।