US: ਕੋਰੋਨਾ ਦੇ ਮਾਮਲਿਆਂ ''ਚ ਵੱਡਾ ਉਛਾਲ, ਹਸਪਤਾਲਾਂ ''ਚ ਦਾਖ਼ਲ ਹੋਏ ਰਿਕਾਰਡ ਬੱਚੇ
Tuesday, Aug 10, 2021 - 02:18 PM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਕਾਰਨ ਲਾਗ ਦੇ ਮਾਮਲੇ ਇਕ ਵਾਰ ਫਿਰ ਵੱਧ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵੈਰੀਐਂਟ ਬੱਚਿਆਂ ਨੂੰ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਰਿਹਾ ਹੈ। ਅਮਰੀਕਾ ਦੇ ਹਸਪਤਾਲਾਂ ਵਿਚ ਦਾਖ਼ਲ ਕੋਵਿਡ-19 ਨਾਲ ਪੀੜਤ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਵੇਂ ਹੀ ਅਮਰੀਕਾ ਵਿਚ ਗਰਮੀਆਂ ਦਾ ਮੌਸਮ ਖ਼ਤਮ ਹੋਣਾ ਸ਼ੁਰੂ ਹੋਇਆ, ਉੱਥੇ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ। ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕੀਤਾ ਹੀ ਸੀ ਕਿ ਮਾਮਲੇ ਵਧਣੇ ਸ਼ੁਰੂ ਹੋ ਗਏ ਅਤੇ ਜ਼ਿਆਦਾਤਰ ਬੱਚੇ ਇਸ ਦੀ ਲਪੇਟ ਵਿਚ ਆਉਣ ਲੱਗ ਪਏ। ਅਜਿਹੀ ਸਥਿਤੀ ਵਿਚ, ਇਕ ਬਹਿਸ ਇਹ ਵੀ ਹੋ ਰਹੀ ਹੈ ਕਿ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਸ਼ਰਮਨਾਕ: ਸਿਰਫ਼ 11 ਮਿੰਟ ਤੱਕ ਹੋਇਆ ਜ਼ਬਰ-ਜਿਨਾਹ, ਕਹਿ ਕੇ ਮਹਿਲਾ ਜੱਜ ਨੇ ਘਟਾਈ ਦੋਸ਼ੀ ਦੀ ਸਜ਼ਾ
ਕੋਰੋਨਾ 'ਤੇ ਰਾਜ-ਦਰ-ਰਾਜ ਰਿਪੋਰਟਾਂ ਤਿਆਰ ਕਰਨ ਵਾਲੀ
ਅਮਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ (AAP) ਅਤੇ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ (CHA) ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਹਫ਼ਤੇ ਲਗਭਗ 94,000 ਨਵੇਂ ਬੱਚੇ ਕੋਰੋਨਾ ਨਾਲ ਪੀੜਤ ਹੋਏ ਹਨ ਅਤੇ ਇਹ ਕੇਸ ਦਿਨੋਂ-ਦਿਨ ਵਧ ਰਹੇ ਹਨ। ਸਭ ਤੋਂ ਬੁਰੀ ਹਾਲਤ ਲੁਈਸਿਆਨਾ ਅਤੇ ਫਲੋਰੀਡਾ ਦੀ ਹੈ, ਜਿੱਥੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਮਾਹਰਾਂ ਦਾ ਕਹਿਣਾ ਹੈ ਕਿ ਇਹ ਡੈਲਟਾ ਵੈਰੀਐਂਟ ਦੇ ਕਾਰਨ ਹੋ ਰਿਹਾ ਹੈ, ਕਿਉਂਕਿ ਇਹ ਬੱਚਿਆਂ ਨੂੰ ਅਲਫ਼ਾ ਵੈਰੀਐਂਟ ਨਾਲੋਂ ਜ਼ਿਆਦਾ ਸੰਕਰਮਿਤ ਕਰਦਾ ਹੈ। ਘੱਟ ਟੀਕਾਕਰਣ ਵਾਲੇ ਖੇਤਰਾਂ ਵਿਚ ਕੋਵਿਡ-19 ਨਾਲ ਪੀੜਤ ਬੱਚਿਆਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਗਿਣਤੀ ਵਿਚ ਤੇਜ਼ੀ ਵੇਖੀ ਜਾ ਰਹੀ ਹੈ। ਹਸਪਤਾਲ ਨਿਊ ਓਰਲੀਨਜ਼ ਦੇ ਮੁੱਖ ਡਾਕਟਰ ਮਾਰਕ ਕਲਾਈਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰ ਮਾਰਕ ਕਲਾਈਨ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿਚ 2 ਸਾਲ ਤੋਂ ਘੱਟ ਉਮਰ ਦੇ ਦਾਖ਼ਲ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।
ਡਾ: ਕਲਾਈਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ 10 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚੇ ਕੋਰੋਨਾ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਇਹ ਹੈ ਕਿ ਅਜਿਹੇ ਛੋਟੇ ਬੱਚਿਆਂ ਨੂੰ ਵੈਕਸੀਨ ਵੀ ਨਹੀਂ ਮਿਲੀ ਹੈ। ਕੋਰੋਨਾ ਨਾਲ ਪੀੜਤ 90 ਪ੍ਰਤੀਸ਼ਤ ਤੋਂ ਵੱਧ ਬੱਚਿਆਂ ਵਿਚ ਡੈਲਟਾ ਵੈਰੀਐਂਟ ਪਾਇਆ ਗਿਆ ਹੈ। ਡਾਕਟਰ ਨੇ ਕਿਹਾ, 'ਅਸਲੀਅਤ ਇਹ ਹੈ ਕਿ ਅਜੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਟੀਕਾ ਨਹੀਂ ਹੈ, ਫਿਰ ਵੀ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਇਸ ਉਮਰ ਦੇ ਬੱਚਿਆਂ ਨੂੰ ਟੀਕਾ ਨਹੀਂ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਅਮਰੀਕਾ ਵਿਚ ਮਨਜ਼ੂਰੀ ਮਿਲ ਚੁੱਕੀ ਹੈ, ਹਾਲਾਂਕਿ ਇਹ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਰਹੀ ਹੈ। ਫਾਈਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਟੀਕਾ ਬੱਚਿਆਂ 'ਤੇ 100% ਪ੍ਰਭਾਵਸ਼ਾਲੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।