ਪਹਿਲੀ ਵਾਰ ਨਾਸਾ ''ਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ
Wednesday, Aug 29, 2018 - 10:07 AM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸੰਭਾਵੀ ਪੁਲਾੜ ਯਾਤਰੀ ਨੇ ਏਜੰਸੀ ਤੋਂ ਅਸਤੀਫਾ ਦਿੰਦੇ ਹੋਏ ਸਿਖਲਾਈ ਛੱਡ ਦਿੱਤੀ। ਪੁਲਾੜ ਏਜੰਸੀ ਦੀ ਬੁਲਾਰਾ ਬ੍ਰਾਂਡੀ ਡੀਨ ਨੇ ਦੱਸਿਆ ਕਿ ਰਾਬ ਕੁਲੀਨ ਨੇ ਨਿੱਜੀ ਕਾਰਨਾਂ ਕਾਰਨ ਏਜੰਸੀ ਤੋਂ ਅਸਤੀਫਾ ਦਿੱਤਾ ਹੈ। ਇਹ ਅਸਤੀਫਾ 31 ਅਗਸਤ ਤੋਂ ਪ੍ਰਭਾਵੀ ਹੋਵੇਗਾ। ਭਾਵੇਂਕਿ ਬੁਲਾਰੇ ਨੇ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇੱਥੇ ਦੱਸ ਦਈਏ ਕਿ ਇਸ ਸਿਖਲਾਈ ਵਿਚ ਆਉਣਾ ਆਸਾਨ ਨਹੀਂ ਹੁੰਦਾ ਕਿਉਂਕਿ ਹਰੇਕ ਸਾਲ 18,000 ਉਮੀਦਵਾਰਾਂ ਵਿਚੋਂ ਸਿਰਫ 12 ਉਮੀਦਵਾਰਾਂ ਦੀ ਹੀ ਚੋਣ ਹੁੰਦੀ ਹੈ। ਨਾਸਾ ਵਿਚ ਸਾਲ 1968 ਵਿਚ ਦਿੱਤੇ ਗਏ ਇਕ ਅਸਤੀਫੇ ਦੇ ਬਾਅਦ ਪਹਿਲੀ ਵਾਰ ਕੁਲੀਨ ਨੇ ਅਸਤੀਫਾ ਦਿੱਤਾ ਹੈ।
