ਭਾਰਤੀ ਮੂਲ ਦੇ 3 ਵਿਅਕਤੀਆਂ ਸਮੇਤ 8 ਲੋਕਾਂ ਨੂੰ ਧੋਖਾਧੜੀ ਮਾਮਲੇ ''ਚ ਹੋਈ ਜੇਲ

01/28/2020 10:45:57 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਵਿਅਕਤੀਆਂ ਸਮੇਤ 8 ਲੋਕਾਂ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਈ। ਇਹਨਾਂ 'ਤੇ ਭਾਰਤ ਸਥਿਤ ਕਾਲ ਸੈਂਟਰਾਂ ਜ਼ਰੀਏ ਹਜ਼ਾਰਾਂ ਅਮਰੀਕੀ ਲੋਕਾਂ ਨਾਲ ਲੱਗਭਗ 37 ਲੱਖ ਡਾਲਰ ਦੀ ਧੋਖਾਧੜੀ ਦਾ ਦੋਸ਼ੀ ਪਾਇਆ ਹੈ। ਦੋਸ਼ੀਆਂ ਨੂੰ 6 ਮਹੀਨੇ ਤੋਂ ਲੈ ਕੇ 4 ਸਾਲ 9 ਮਹੀਨੇ ਤੱਕ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਸੋਮਵਾਰ ਨੂੰ ਜਿਹੜੇ ਲੋਕਾਂ ਨੂੰ ਸਜ਼ਾ ਸੁਣਾਈ ਗਈ, ਉਹਨਾਂ ਵਿਚ 33 ਸਾਲਾ ਮੁਹੰਮਦ ਕਾਜ਼ਿਮ ਮੋਮਿਨ (ਜੋਰਜੀਆ), 46 ਸਾਲਾ ਰੋਡਰੀਗੋ ਲਿਓਨ-ਕਾਸਟਿਲੋ (ਟੈਕਸਾਸ), 23 ਸਾਲਾ ਮੁਹੰਮਦ ਸੋਜ਼ਾਬ ਮੋਮਿਨ (ਜੋਰਜੀਆ), 24 ਸਾਲਾ ਡਰੂਈ ਕਾਇਲ ਰਿਗੀਨਜ਼, (ਜੋਰਜੀਆ), 26 ਸਾਲਾ ਨਿਕੋਲਸ ਅਲੈਗਜ਼ੈਂਡਰ ਡੀਨ (ਜੋਰਜੀਆ), 30 ਸਾਲਾ ਪਲਕ ਕੁਮਾਰ ਪਟੇਲ (ਜੋਰਜੀਆ), 25 ਸਾਲਾ ਜੰਤਜ਼ ਪੇਰਿਸ਼ ਮਿਲਰ (ਜੋਰਜੀਆ) ਅਤੇ 25 ਸਾਲਾ ਡੇਵਿਨ ਬ੍ਰੈਡਫੋਰਡ ਪੋਪ (ਜੋਰਜੀਆ) ਸ਼ਾਮਲ ਹਨ।


Vandana

Content Editor

Related News