ਅਨੋਖਾ ਮਾਮਲਾ: ਸ਼ਖ਼ਸ ਦੇ ਗਲੇ ’ਚ ਅਟਕੀ 7 ਇੰਚ ਦੀ ਮੱਛੀ, ਮੌਤ ਦੇ ਮੂੰਹ ’ਚ ਪਹੁੰਚੇ ਦੀ ਇੰਝ ਬਚਾਈ ਜਾਨ

02/05/2021 3:06:43 PM

ਕੰਲੋਬੀਆ: ਕੰਲੋਬੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 24 ਸਾਲ ਦੇ ਸ਼ਖ਼ਸ ਦੇ ਗਲੇ ’ਚ ਇਕ ਛੋਟੀ ਮੱਛੀ ਫਸ ਗਈ ਜਿਸ ਕਾਰਨ ਉਸ ਸ਼ਖ਼ਸ ਦੀ ਜਾਨ ਖ਼ਤਰੇ ’ਚ ਪੈ ਗਈ। ਮੱਛੀ ਦੇ ਗਲੇ ’ਚ ਫਸਣ ਕਾਰਨ ਵਿਅਕਤੀ ਦਾ ਗਲਾ ਬੰਦ ਹੋ ਗਿਆ ਜਿਸ ਨਾਲ ਉਸ ਦੀ ਮੌਤ ਹੋ ਸਕਦੀ ਸੀ ਪਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰ ਨੇ ਉਸ ਦੀ ਜਾਨ ਬਚਾ ਲਈ। ਕੋਲੰਬੀਆ ਦੇ ਮੀਡੀਆ ’ਚ ਇਨ੍ਹੀਂ ਦਿਨੀਂ ਇਹ ਖ਼ਬਰ ਕਾਫ਼ੀ ਵਾਇਰਲ ਹੋ ਰਹੀ ਹੈ। ਕੋਲੰਬੀਆ ਦੇ ਪਿਵੀਜਯ ’ਚ ਇਕ ਸ਼ਖ਼ਸ ਜੋ ਪੇਸ਼ੇ ਤੋਂ ਮਛੇਰਾ ਹੈ, 23 ਜਨਵਰੀ ਨੂੰ ਆਪਣੇ ਘਰ ਦੇ ਲਈ ਮੱਛੀ ਫੜਨ ਗਿਆ ਸੀ। ਉਸ ਨੇ ਇਕ 7 ਇੰਚ ਦੀ ਮੱਛੀ ਫੜੀ, ਉਸ ’ਚੋਂ ਆਪਣੀ ਫਿਸ਼ਿੰਗ ਰੋਡ ਦੀ ਹੁਕ ਕੱਢੀ ਅਤੇ ਘਰ ਜਾਣ ਦੀ ਤਿਆਰੀ ਕਰਨ ਲੱਗਿਆ ਜਦੋਂ ਉਸ ਦਾ ਧਿਆਨ ਪਾਣੀ ’ਚ ਦੂਜੀ ਮੱਛੀ ’ਤੇ ਗਿਆ ਜੋ ਉਸ ਦੇ ਵੱਲੋਂ ਸੁੱਟੇ ਹੋਏ ਚਾਰੇ ਨੂੰ ਖਾ ਰਹੀ ਸੀ। ਇਹ ਸ਼ਖ਼ਸ ਉਸ ਮੱਛੀ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਇਸ ਨੇ ਫੜੀ ਹੋਈ ਮੱਛੀ ਨੂੰ ਆਪਣੇ ਮੂੰਹ ਨਾਲ ਦਬਾਇਆ ਅਤੇ ਮੱਛੀ ਨੂੰ ਫੜਨ ਲਈ ਅੱਗੇ ਵਧਿਆ?

PunjabKesari
ਮੀਡੀਆ ਰਿਪੋਰਟ ਮੁਤਾਬਕ ਸ਼ਖ਼ਸ ਨੇ ਮੱਛੀ ਨੂੰ ਮੂੰਹ ਨਾਲ ਤੇਜ਼ੀ ਨਾਲ ਦਬੋਚਿਆ ਸੀ ਜਿਸ ਕਾਰਨ ਉਹ ਫਿਸਲ ਕੇ ਉਸ ਦੇ ਮੂੰਹ ਅੰਦਰ ਚਲੀ ਗਈ ਅਤੇ ਉਸ ਦੇ ਗਲੇ ’ਚ ਫਸ ਗਈ। ਉਹ ਮੱਛੀ ਅਜਿਹੀ ਪ੍ਰਜਾਤੀ ਦੀ ਸੀ ਜੋ ਆਪਣੇ ਸਰੀਰ ਨੂੰ ਸਿਗੁੜ ਲੈਂਦੀ ਹੈ। ਇਸ ਲਈ ਗਲੇ ’ਚ ਫਸਣ ਨਾਲ ਉਸ ਨੇ ਹਵਾ ਦਾ ਪ੍ਰਵਾਹ ਨਹੀਂ ਰੋਕਿਆ। ਉਸ ਨਾਲ ਵਿਅਕਤੀ ਕੁਝ ਹੱਦ ਤੱਕ ਸਾਹ ਲੈ ਪਾ ਰਿਹਾ ਸੀ। ਜਦੋਂ ਉਸ ਦੇ ਗਲੇ ’ਚ ਮੱਛੀ ਫਸ ਗਈ ਤਾਂ ਉਹ ਹੜਬੜੀ ’ਚ ਹਸਪਤਾਲ ਗਿਆ। ਗਲੇ ’ਚ ਮੱਛੀ ਫਸੀ ਹੋਣ ਕਾਰਨ ਉਹ ਇਹ ਦੱਸ ਨਹੀਂ ਪਾ ਰਿਹਾ ਸੀ ਕਿ ਉਸ ਨੂੰ ਕੀ ਹੋਇਆ ਹੈ। ਉਹ ਸਿਰਫ ਆਪਣੇ ਗਲੇ ਵੱਲ ਇਸ਼ਾਰਾ ਕਰ ਰਿਹਾ ਸੀ। ਗਲੇ ’ਚ ਮੱਛੀ ਫਸੀ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦਾ ਐਕਸ-ਰੇ ਕੀਤਾ ਗਿਆ।

ਡਾਕਟਰ ਨੇ ਉਸ ਦੇ ਗਲੇ ’ਚ ਮੱਛੀ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਐਮਰਜੈਂਸੀ ’ਚ ਸ਼ਖ਼ਸ ਦੇ ਗਲੇ ’ਚੋਂ ਮੱਛੀ ਨੂੰ ਕੱਢਣ ਲਈ ਆਪੇਸ਼ਨ ਸ਼ੁਰੂ ਕੀਤਾ ਗਿਆ। ਸਾਥੀ ਡਾਕਟਰ ਨੇ ਇਸ ਆਪਰੇਸ਼ਨ ਨੂੰ ਰਿਕਾਰਡ ਵੀ ਕੀਤਾ ਕਿਉਂਕਿ ਇਹ ਬੇਹੱਦ ਅਨੋਖਾ ਮਾਮਲਾ ਸੀ। ਸ਼ਖ਼ਸ ਨੂੰ ਦੋ ਦਿਨਾਂ ਤੱਕ ਹਸਪਤਾਲ ’ਚ ਰੱਖਿਆ ਗਿਆ ਜਿਥੇ ਉਹ ਪੂਰੀ ਤਰ੍ਹਾਂ ਨਾਲ ਰਿਕਵਰ ਹੋ ਗਿਆ। ਇਸ ਤਰ੍ਹਾਂ ਦਾ ਇਕ ਮਾਮਲਾ ਕੁਝ ਮਹੀਨਿਆਂ ਪਹਿਲਾਂ ਇਜਿਪਟ ’ਚ ਵੀ ਸਾਹਮਣੇ ਆਇਆ ਸੀ ਜਿਥੇ ਵਿਅਕਤੀ ਦੇ ਗਲੇ ’ਚ ਇਕ ਮੱਛੀ ਫਸ ਗਈ ਸੀ।


Aarti dhillon

Content Editor

Related News