UNSC ਨੇ ਰਮਜ਼ਾਨ ਮਹੀਨੇ ਦੌਰਾਨ ਗਾਜ਼ਾ ''ਚ ਤੁਰੰਤ ਸੀਜ਼ਫਾਇਰ ਕਰਨ ਦਾ ਪ੍ਰਸਤਾਵ ਕੀਤਾ ਪਾਸ

Monday, Mar 25, 2024 - 09:19 PM (IST)

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਇਸਲਾਮ ਧਰਮ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਗਾਜ਼ਾ ਪੱਟੀ 'ਚ ਇਜ਼ਰਾਈਲ-ਹਮਾਸ ਦੀ ਜੰਗ 'ਤੇ ਵਿਰਾਮ ਲਗਾਉਣ ਦੀ ਮੰਗ ਕੀਤੀ ਹੈ। ਪਰਿਸ਼ਦ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਛੱਡਣ ਦੀ ਵੀ ਮੰਗ ਉਠਾਈ ਗਈ ਹੈ। ਲੰਬੇ ਸਮੇਂ ਤੋਂ ਚੱਲ ਰਹੀ ਇਸ ਜੰਗ ਬਾਰੇ ਸੰਯੁਕਤ ਰਾਸ਼ਟਰ ਪਰਿਸ਼ਦ ਦੀ ਇਹ ਪਹਿਲੀ ਮੰਗ ਹੈ। ਇਸ ਮੀਟਿੰਗ ਦੌਰਾਨ ਅਮਰੀਕਾ ਨੇ ਵੋਟ ਨਹੀਂ ਕੀਤੀ, ਜਦਕਿ ਬਾਕੀ ਮੈਂਬਰਾਂ ਨੇ ਇਸ ਫੈਸਲੇ ਦੇ ਹੱਕ 'ਚ ਵੋਟ ਪਾਈ ਹੈ। 

ਅਮਰੀਕਾ ਦੇ ਇਸ ਫ਼ੈਸਲੇ ਕਾਰਨ ਅਮਰੀਕਾ ਅਤੇ ਉਸ ਦੇ ਹਿਮਾਇਤ ਰਹੇ ਇਜ਼ਰਾਈਲ ਵਿਚਾਲੇ ਮਤਭੇਦ ਵਧ ਸਕਦਾ ਹੈ। ਅਮਰੀਕਾ ਦੇ ਵ੍ਹਾਈਟ ਹਾਊਸ ਨੇ ਗਾਜ਼ਾ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਇਜ਼ਰਾਈਲ ਨੂੰ ਝਾੜ ਪਾਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਤੱਕ 32,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ

ਇਸ ਦੌਰਾਨ ਅਮਰੀਕਾ ਨੇ ਇਜ਼ਰਾਈਲ 'ਤੇ ਗਾਜ਼ਾ ਨੂੰ ਜਾਣ ਵਾਲੀ ਰਾਹਤ ਸਮੱਗਰੀ ਰੋਕਣ ਦਾ ਵੀ ਇਲਜ਼ਾਮ ਲਗਾਇਆ ਤੇ ਇਜ਼ਰਾਈਲ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਗਾਜ਼ਾ ਤੱਕ ਮਨੁੱਖੀ ਸਹਾਇਤਾ ਭੇਜਣ 'ਚ ਸਹਿਯੋਗ ਦੇਵੇ, ਜਿੱਥੇ ਕਿ ਪੂਰੀ ਆਬਾਦੀ ਭੁੱਖ ਅਤੇ ਬੀਮਾਰੀਆਂ ਨਾਲ ਲੜ ਰਹੀ ਹੈ।

ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਫਲਸਤੀਨੀ ਗਰੁੱਪ ਹਮਾਸ ਵਿਚਾਲੇ ਪਿਛਲੇ ਸਾਲ 7 ਅਕਤੂਬਰ ਨੂੰ ਜੰਗ ਸ਼ੁਰੂ ਹੋ ਗਈ ਸੀ। ਇਹ ਜੰਗ ਹਮਾਸ ਵੱਲੋਂ ਇਜ਼ਰਾਈਲ 'ਤੇ ਅਚਾਨਕ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ 'ਚ ਕਰੀਬ 1,200 ਇਜ਼ਰਾਈਲੀ ਮਾਰੇ ਗਏ ਸਨ, ਜਦਕਿ 250 ਤੋਂ ਵੱਧ ਇਜ਼ਰਾਈਲੀ ਲੋਕਾਂ ਨੂੰ ਹਮਾਸ ਨੇ ਬੰਦੀ ਬਣਾ ਲਿਆ ਗਿਆ ਸੀ।

ਇਹ ਵੀ ਪੜ੍ਹੋ- ਚੋਣ ਜ਼ਾਬਤੇ ਦੌਰਾਨ ਵੱਡੀ ਵਾਰਦਾਤ : ਵਿਆਹ 'ਤੇ ਸ਼ਗਨ ਪਾਉਣ ਲਈ ਪੈਲੇਸ ਗਏ ਵਿਅਕਤੀਆਂ 'ਤੇ ਚੱਲੀਆਂ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News