ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਦੀ ਅਸ਼ਲੀਲ ਫੋਟੋ ਤੇ ਵੀਡੀਓ ਬਣਾ ਕੀਤਾ ਬਲੈਕਮੇਲ, ਯੂਨੀਵਰਸਿਟੀ ਦਾ ਅਧਿਕਾਰੀ ਕਾਬੂ
Saturday, Jul 22, 2023 - 06:16 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਬਹਾਵਲਪੁਰ ਵਿਚ ਇਸਲਾਮੀਆ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਨੂੰ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਬਰਾਮਦ ਦੋ ਮੋਬਾਇਲ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦੀ ਅਸ਼ਲੀਲ ਵੀਡੀਓ ਅਤੇ ਫੋਟੋਆਂ ਵੀ ਪਾਈਆਂ ਗਈਆਂ। ਸਰਹੱਦ ਪਾਰ ਸੂਤਰਾਂ ਅਨੁਸਾਰ ਇਸਲਾਮੀਆਂ ਯੂਨੀਵਰਸਿਟੀ ਬਹਾਵਲਪੁਰ ਦੇ ਕੁਝ ਵਿਦਿਆਰਥੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਗੁਪਤ ਸੂਚਨਾ ਦਿੱਤੀ ਸੀ ਕਿ ਯੂਨੀਵਰਸਿਟੀ ਨੂੰ ਮੁੱਖ ਸੁਰੱਖਿਆ ਅਧਿਕਾਰੀ ਸਾਈਦ ਏਜਾਨ ਹੁਸੈਨ ਸ਼ਾਹ ਉਨ੍ਹਾਂ ਨੂੰ ਮੋਬਾਇਲ ਤੇ ਕਾਲ ਕਰਕੇ ਬਲੈਕਮੇਲ ਕਰ ਰਿਹਾ ਹੈ ਅਤੇ ਮੋਟੀ ਰਾਸ਼ੀ ਦੀ ਮੰਗ ਕਰ ਰਿਹਾ ਹੈ, ਜਿਸ ’ਤੇ ਪੁਲਸ ਨੇ ਜਾਲ ਵਿਛਾ ਕੇ ਇਕ ਨਾਕੇ ’ਤੇ ਸਾਈਦ ਏਜਾਨ ਹੁਸੈਨ ਸ਼ਾਹ ਦੀ ਕਾਰ ਨੂੰ ਰੋਕਿਆ।
ਇਹ ਵੀ ਪੜ੍ਹੋ- ਜਾਅਲੀ ਸ਼ਨਾਖ਼ਤੀ ਕਾਰਡ ਤੇ ਪੁਲਸ ਦੀ ਵਰਦੀ ਰਾਹੀਂ ਵਿਅਕਤੀ ਨੇ ਕੀਤੀ ਜਾਲਸਾਜ਼ੀ, ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ
ਕਾਰ ਸਵਾਰ ਨੇ ਦੱਸਿਆ ਕਿ ਉਹ ਇਸਲਾਮੀਆਂ ਯੂਨੀਵਰਸਿਟੀ ਨੂੰ ਮੁੱਖ ਸੁਰੱਖਿਆ ਅਧਿਕਾਰੀ ਸਾਈਦ ਏਜਾਨ ਹੁਸੈਨ ਸ਼ਾਹ ਵਾਸੀ ਬਹਾਵਲਪੁਰ ਹੈ ਅਤੇ ਨਾਕੇ ’ਤੇ ਖੜ੍ਹੇ ਅਧਿਕਾਰੀਆਂ ’ਤੇ ਰੋਅਬ ਦਿਖਾਉਣ ਲੱਗਾ, ਪਰ ਪੁਲਸ ਅਧਿਕਾਰੀਆਂ ਨੇ ਉਸ ਨੂੰ ਕਾਰ ਤੋਂ ਹੇਠਾਂ ਉਤਾਰ ਕੇ ਜਦੋਂ ਉਸ ਦੀ ਤਾਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ ਕੁਝ ਹੋਰ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਉਸ ਦੇ ਕੋਲ ਜੋ ਦੋ ਮੋਬਾਇਲ ਸੀ, ਉਸ ਨੂੰ ਵੀ ਕਬਜ਼ੇ ’ਚ ਲਿਆ ਗਿਆ ਅਤੇ ਉਸ ਦੀ ਜਾਂਚ ਕਰਨ ’ਤੇ ਉਸ ਵਿਚ 30 ਤੋਂ ਜ਼ਿਆਦਾ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦਾ ਇਤਰਾਜ਼ਯੋਗ ਵੀਡਿਓ ਅਤੇ ਫੋਟੋਵਾਂ ਮਿਲੀਆਂ।
ਇਹ ਵੀ ਪੜ੍ਹੋ- ਦਾਰੂ ਪੀਣੀ ਪੈ ਗਈ ਭਾਰੀ, ਖੋਖੇ ’ਤੇ ਬੇਸੁੱਧ ਪਿਆ ਸੀ ਖ਼ਜ਼ਾਨਾ ਅਧਿਕਾਰੀ, ਹੋਈ ਵੱਡੀ ਕਾਰਵਾਈ
ਮੁਲਜ਼ਮ ਨੇ ਪੁਲਸ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਹ ਯੂਨੀਵਰਸਿਟੀ ਵਿਚ ਹੈਰੋਇਨ ਸਮੇਤ ਹੋਰ ਨਸ਼ਾ ਪੂਰਤੀ ਦਾ ਸਾਮਾਨ ਵੇਚਦਾ ਹੈ ਅਤੇ ਮੋਬਾਇਲ ’ਚ ਜੋ ਵੀਡੀਓ ਤੇ ਫੋਟੋ ਹੈ, ਉਹ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦੇ ਹਨ, ਜੋ ਉਸ ਨੇ ਕੁਝ ਕਮਰਿਆਂ ’ਚ ਗੁਪਤ ਕੈਮਰੇ ਲਾ ਕੇ ਤਿਆਰ ਕੀਤੀਆਂ ਹਨ। ਉੱਥੇ ਪਤਾ ਲੱਗਾ ਹੈ ਕਿ ਮੁਲਜ਼ਮ ਸਾਈਦ ਏਜਾਜ ਸ਼ਾਹ ਸੈਨਾ ਤੋਂ ਰਿਟਾਇਰ ਮੇਜਰ ਹੈ ਅਤੇ ਸਾਬਕਾ ਵਾਈਸ ਚਾਂਸਲਰ ਨੇ ਉਸ ਨੂੰ ਨੌਕਰੀ ਦਿੱਤੀ ਸੀ। ਪੁਲਸ ਨੇ ਮੁਲਜ਼ਮ ਦੇ ਘਰ ਤੇ ਛਾਪਮਾਰੀ ਕਰਕੇ ਉਥੋਂ 1 ਕਿਲੋ 500 ਗ੍ਰਾਮ ਚਰਸ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਉਸ ਦੀ ਪਤਨੀ ਅਕੀਲਾ ਨੂੰ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 300 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਵੀ ਹਿਰਾਸਤ ਵਿਚ ਲਿਆ ਗਿਆ।
ਇਹ ਵੀ ਪੜ੍ਹੋ- ਅਜਨਾਲਾ ਦੀ ਦਾਣਾ ਮੰਡੀ 'ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8