ਕਿਸੇ ਦੀ ਜਾਨ ਲੈ ਸਕਦੀ ਹੈ ਤੁਹਾਡੀ ‘ਅਧੂਰੀ ਨੀਂਦ’!

08/14/2019 6:53:34 PM

ਨਿਊਯਾਰਕ— ਹੁਣ ਅਮਰੀਕੀ ਸਪੇਸ ਏਜੰਸੀ ਨਾਸਾ ਦੱਸੇਗੀ ਕਿ ਤੁਹਾਡੀਆਂ ਅੱਖਾਂ ਦੀ ਨੀਂਦ ਕਿਉਂ ਗਾਇਬ ਹੈ? ਕਿਉਂ ਤੁਸੀਂ ਘੱਟ ਸੌਂਦੇ ਹੋ? ਕਿਉਂ ਤੁਹਾਡੀ ਰਾਤ ਖੁੱਲ੍ਹੀਆਂ ਅੱਖਾਂ ਨਾਲ ਕੱਟਦੀ ਹੈ? ਖੋਜ ਏਜੰਸੀ ਨੇ ਇਸ ਦੇ ਲਈ ਅੱਖਾਂ ਦੀ ਗਤੀ ਨੂੰ ਆਧਾਰ ਬਣਾ ਕੇ ਜਾਂਚ ਦਾ ਇਕ ਤਰੀਕਾ ਇਜਾਦ ਕੀਤਾ ਹੈ। ਇਸ ਤਰੀਕੇ ’ਤੇ ਅਮਲ ਨਾਲ ਪਤਾ ਲੱਗਾ ਹੈ ਕਿ ਘੱਟ ਨੀਂਦ ਕਾਰਣ ਦੁਨੀਆ ਭਰ ’ਚ ਸੜਕ ’ਤੇ 30 ਫੀਸਦੀ ਹਾਦਸੇ ਹੁੰਦੇ ਹਨ। ਦਾਅਵਾ ਇਥੋਂ ਤੱਕ ਕਿ 1986 ’ਚ ਯੂਕ੍ਰੇਨ ਦੇ ਚੇਰੋਨੋਬਿਲ ’ਚ ਹੋਏ ਭਿਆਨਕ ਪ੍ਰਮਾਣੂ ਹਾਦਸੇ ਦੇ ਪਿੱਛੇ ਵੀ ਇਕ ਕਾਰਣ ਘੱਟ ਨੀਂਦ ਸੀ।

ਜਰਨਲ ਆਫ ਫਿਜੀਓਲੌਜੀ ’ਚ ਛਪੀ ਖੋਜ ਇਹ ਦੱਸਦੀ ਹੈ ਕਿ ਅੱਖਾਂ ਦੀ ਗਤੀ ਦੀ ਜਾਂਚ ਨਾਲ ਇਕ ਆਦਮੀ ’ਚ ਨੀਂਦ ਦੀ ਕਮੀ ਦਾ ਇਕ ਭਰੋਸੇਮੰਦ ਮੁਲਾਂਕਣ ਮਿਲਦਾ ਹੈ। ਲੋਕਾਂ ਦੇ ਦੇਖਣ ਦੀ ਸਮਰੱਥਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਇਸ ਦੇ ਲਈ ਨਾਸਾ ਨੇ ਸਟੇਟ ਆਫ ਦਿ ਆਰਟ ਆਈ ਮੂਵਮੈਂਟ ਰਿਸਰਚ ਟੈਕਨੀਕਲ ਰਾਹੀਂ ਸਾਢੇ 8 ਘੰਟੇ ਨੀਂਦ ਲੈਣ ਵਾਲੇ ਤੋਂ ਲੈ ਕੇ 28 ਘੰਟੇ ਤੱਕ ਜਾਗ ਕੇ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਸ਼ਾਮਲ ਕੀਤਾ। ਖੋਜਕਾਰ ਦੱਸਦੇ ਹਨ ਕਿ ਘੱਟ ਸੌਣ ਵਾਲੇ ਜ਼ਿਆਦਾਤਰ ਆਪਣੀ ਕਮੀ ਬਾਰੇ ਅਣਜਾਨ ਹੁੰਦੇ ਹਨ। ਇਸ ਲਿਹਾਜ ਨਾਲ ਇਸ ਗੱਲ ਦੀ ਲੋੜ ਵੱਧ ਜਾਂਦੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਘੱਟ ਨੀਂਦ ਦੇ ਕਾਰਣ ਕੰਮ ਕਰਨ ਦੀ ਉਨ੍ਹਾਂ ਦੀ ਸਮਰੱਥਾ ’ਚ ਕਮੀ ਦਾ ਮੁਲਾਂਕਣ ਕੀਤਾ ਜਾਵੇ।


Baljit Singh

Content Editor

Related News