ਹੱਸਦੇ ਹੀ ਡਿੱਗ ਪੈਂਦੀ ਹੈ ਇਹ 15 ਸਾਲਾ ਕੁੜੀ, ਫਿਰ ਵੀ ਛੱਡਿਆ ਨਹੀਂ ਮੁਸਕੁਰਾਉਣਾ

01/30/2020 12:32:50 PM

ਵਾਸ਼ਿੰਗਟਨ (ਬਿਊਰੋ): ਇਹ ਗੱਲ ਬਿਲਕੁੱਲ ਠੀਕ ਹੈ ਕਿ ਸਿਹਤਮੰਦ ਰਹਿਣ ਲਈ ਹੱਸਣਾ ਜ਼ਰੂਰੀ ਹੁੰਦਾ ਹੈ। ਪਰ ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੰਡੀਆਨਾ ਸੂਬੇ ਵਿਚ ਰਹਿੰਦੀ 15 ਸਾਲਾ ਦੀ ਇਕ ਕੁੜੀ ਜੋਰਡਨ ਕੂਮਰ ਲਈ ਹੱਸਣਾ ਕਿਸੇ ਮੁਸੀਬਤ ਨਾਲੋਂ ਘੱਟ ਨਹੀਂ। ਉਹ ਜਿਵੇਂ ਹੀ ਹੱਸਦੀ ਜਾਂ ਮੁਸਕੁਰਾਉਂਦੀ ਹੈ ਡਿੱਗ ਪੈਂਦੀ ਹੈ। ਅਸਲ ਵਿਚ ਇਸ ਦਾ ਕਾਰਨ ਉਸ ਦੀਆਂ ਮਾਸਪੇਸ਼ੀਆਂ ਵਿਚ ਅਚਾਨਕ ਅਧਰੰਗ (Paralysis) ਮਤਲਬ ਲਕਵਾ ਹੋ ਜਾਣਾ ਹੁੰਦਾ ਹੈ। ਇਸ ਕਾਰਨ ਉਸ ਦਾ ਸਰੀਰ ਆਕੜ ਜਾਂਦਾ ਹੈ ਪਰ ਦਿਮਾਗ ਕਿਰਿਆਸ਼ੀਲ ਰਹਿੰਦਾ ਹੈ। ਭਾਵੇਂਕਿ ਇਸ ਨਾਲ ਜੋਰਡਨ ਨੂੰ ਜ਼ਮੀਨ 'ਤੇ ਡਿੱਗੇ ਕਿਸੇ ਟੁੱਕੜੇ, ਤਿੱਖੇ ਪੱਥਰ ਜਾਂ ਨੁਕੀਲੀ ਚੀਜ਼ ਲੱਗਣ ਦਾ ਖਤਰਾ ਰਹਿੰਦਾ ਹੈ। 

PunjabKesari

ਇਹ ਇਕ ਅਸਧਾਰਨ ਬੀਮਾਰੀ ਹੈ ਜਿਸ ਨੂੰ ਕੈਟੈਪਲੇਕਸੀ (cataplexy) ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਉਹ ਨਾਰਕੋਲੇਪਸੀ (narcolepsy) ਨਾਲ ਵੀ ਪੀੜਤ ਹੈ ਜੋ ਕਿ ਇਕ ਦਿਮਾਗੀ ਵਿਕਾਰ ਹੈ ਅਤੇ ਜਿਸ ਨਾਲ ਪੀੜਤ ਵਿਅਕਤੀ ਦਿਨ ਵਿਚ ਕਈ ਵਾਰ ਬੇਤਰਤੀਬ ਢੰਗ ਨਾਲ ਸੌਂ ਜਾਂਦਾ ਹੈ। ਡਾਕਟਰਾਂ ਨੇ ਰਿਕਾਰਡ ਕੀਤਾ ਹੈ ਕਿ ਜੋਰਡਨ ਹਰ ਦੋ ਘੰਟੇ ਵਿਚ ਕਰੀਬ 20 ਮਿੰਟ ਦੀ ਨੀਂਦ ਲੈਂਦੀ ਹੈ। ਇਹ ਕਦੇ ਵੀ ਹੋ ਸਕਦਾ ਹੈ ਫਿਰ ਭਾਵੇਂ ਉਹ ਖਾਣਾ ਖਾ ਰਹੀ ਹੋਵੇ ਜਾਂ ਕਲਾਸ ਵਿਚ ਹੋਵੇ। ਇਕ ਵਾਇਰਲ ਇਨਫੈਕਸ਼ਨ ਨਾਲ ਨਾਰਕੋਲੇਪਸੀ ਸ਼ੁਰੂ ਹੋ ਸਕਦੀ ਹੈ। 

PunjabKesari

ਜੋਰਡਨ ਦੱਸਦੀ ਹੈ ਕਿ ਉਸ ਨੂੰ ਇਸ ਬੀਮਾਰੀ ਦਾ ਪਤਾ ਚੱਲਣ ਤੋਂ ਇਕ ਸਾਲ ਪਹਿਲਾਂ ਫਰਵਰੀ 2016 ਵਿਚ ਇਕ ਹਫਤੇ ਤੱਕ ਗਲੇ ਵਿਚ ਇਨਫੈਕਸ਼ਨ ਹੋਣ ਦੀ ਗੱਲ ਯਾਦ ਹੈ। ਇਹਨਾਂ ਦੋਹਾਂ ਹੀ ਗੰਭੀਰ ਅਤੇ ਵਿਲੱਖਣ ਬੀਮਾਰੀਆਂ ਨੇ ਜੋਰਡਨ ਨੂੰ ਆਪਣੀ ਪਕੜ ਵਿਚ ਲੈ ਲਿਆ ਸੀ। ਜੋਰਡਨ ਨੇ ਕਿਹਾ,''ਇਸ ਬੀਮਾਰੀ ਦੇ ਨਾਲ ਤਾਲਮੇਲ ਬਿਠਾਉਣ ਵਿਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂਕਿ ਸਮੇਂ ਦੇ ਨਾਲ-ਨਾਲ ਉਸ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਮੰਨ ਲਿਆ ਕਿ ਇਹ ਉਸ ਦੀ ਜ਼ਿੰਦਗੀ ਦਾ ਹਿੱਸਾ ਹਨ।'' ਉਹ ਕਹਿੰਦੀ ਹੈ ਕਿ ਪਹਿਲਾਂ ਤਾਂ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ ਅਤੇ ਮੈਨੂੰ ਹੁਣ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਇਹ ਮੈਨੂੰ ਹੀ ਕਿਉਂ ਹੋਈ। 

PunjabKesari

ਭਾਵੇਂਕਿ ਉਹ ਕਹਿੰਦੀ ਹੈਕਿ ਇਸ ਸਭ ਦੇ ਬਾਵਜੂਦ ਮੈਂ ਖੇਡਦੀ ਹਾਂ, ਘੁੜਸਵਾਰੀ ਕਰਦੀ ਹਾਂ ਅਤੇ ਆਪਣੇ ਦੋਸਤਾਂ ਦੇ ਨਾਲ ਬਾਹਰ ਘੁੰਮਣ ਜਾਂਦੀ ਹਾਂ। ਇਹ ਬੀਮਾਰੀ ਮੇਰੀ ਜ਼ਿੰਦਗੀ ਨੂੰ ਰੋਕ ਨਹੀਂ ਸਕਦੀ। ਮੇਰੇ ਸੁਪਨੇ ਹਨ ਅਤੇ ਮੈਂ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਭਾਵੇਂਕਿ ਇਹ ਵੀ ਸੱਚ ਹੈ ਕਿ ਮੈਨੂੰ ਇਕ ਬੀਮਾਰੀ ਹੈ ਜੋ ਅਖੀਰ ਵਿਚ ਮੇਰੀ ਜ਼ਿੰਦਗੀ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰੇਗੀ। ਡਾਕਟਰਾਂ ਮੁਤਾਬਕ ਨਾਰਕੋਲੇਪਸੀ ਨਾਲ ਪੀੜਤ ਲੋਕਾਂ ਨੂੰ ਦਿਨ ਦੇ ਸਮੇਂ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਕਿਉਂਕਿ ਉਹ ਆਪਣੇ ਸੋਣ ਅਤੇ ਉੱਠਣ ਦੇ ਚੱਕਰ ਨੂੰ ਕੰਟਰੋਲ ਨਹੀਂ ਕਰ ਸਕਦੇ ਹਨ। ਗੌਰਤਲਬ ਹੈ ਕਿ ਇਸ ਸਮੱਸਿਆ ਨਾਲ ਬ੍ਰਿਟੇਨ ਵਿਚ ਕਰੀਬ 22,500 ਅਤੇ ਅਮਰੀਕਾ ਵਿਚ 2,000 ਲੋਕ ਪ੍ਰਭਾਵਿਤ ਹਨ ਭਾਵੇਂਕਿ ਨਾਰਕੋਲੇਪਸੀ ਬੀਮਾਰੀ ਹੋਣ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ।


Vandana

Content Editor

Related News