ਅਮਰੀਕਾ-ਜਾਪਾਨ ਨੇ ਦੱਖਣੀ ਚੀਨ ਸਾਗਰ ’ਚ ਗਤੀਵਿਧੀਆਂ ਰੋਕਣ ਲਈ ਬੀਜਿੰਗ ’ਤੇ ਬਣਾਇਆ ਦਬਾਅ

Wednesday, Mar 31, 2021 - 04:36 PM (IST)

ਅਮਰੀਕਾ-ਜਾਪਾਨ ਨੇ ਦੱਖਣੀ ਚੀਨ ਸਾਗਰ ’ਚ ਗਤੀਵਿਧੀਆਂ ਰੋਕਣ ਲਈ ਬੀਜਿੰਗ ’ਤੇ ਬਣਾਇਆ ਦਬਾਅ

ਇੰਟਰਨੈਸ਼ਨਲ ਡੈਸਕ— ਚੀਨ ਅਤੇ ਫਿਲੀਪਾਈਨ ਵਿਚਾਲੇ ਚੱਲ ਰਹੇ ਵਿਵਾਦ ਦੇ ਬਾਅਦ ਪਿਛਲੇ ਹਫ਼ਤੇ ਦੱਖਣੀ ਚੀਨ ਸਾਗਰ ’ਚ ਅਮਰੀਕਾ ਅਤੇ ਇੰਡੋਨੇਸ਼ੀਆ ਨੇ ਦੱਖਣੀ ਚੀਨ ਸਾਗਰ ’ਚ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਚੀਨ ’ਤੇ ਦਬਾਅ ਵਧਾ ਦਿੱਤਾ ਹੈ। 

ਅਮਰੀਕਾ ਵਿਦੇਸ਼ ਮੰਤਰੀ ਐਂਟਨੀ ਬਿਲਿੰਕਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਸਪ੍ਰੈਟਲੀ ਦੀਪ ਸਮੂਹ ’ਚ ਵ੍ਹਾਈਟਸੁਨ ਰੀਫ ’ਚ ਚੀਨ ਦੇ ਸਮੰੁਦਰੀ ਮਿਲਿਸ਼ੀਆ ’ਚ ਅਮਰੀਕਾ ਆਪਣੇ ਸਹਿਯੋਗੀ ਫਿਲੀਪੀਨਜ਼ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨਿਯਮ ਆਧਾਰਿਤ ਕੌਮਾਂਤਰੀ ਵਿਵਸਥਾ ਲਈ ਅਸੀਂ ਹਮੇਸ਼ਾ ਆਪਣੇ ਸਹਿਯੋਗੀਆਂ ਦੇ ਨਾਲ ਖ਼ੜ੍ਹੇ ਹੋਵਾਂਗੇ। 

ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ

ਇਸ ਦਰਮਿਆਨ ਜਾਪਾਨੀ ਅਤੇ ਇੰਡੋਨੇਸ਼ੀਆਈ ਰੱਖਿਆ ਮੰਤਰੀਆਂ ਨੇ ਐਤਵਾਰ ਨੂੰ ਇਕ ਬੈਠਕ ’ਚ ਚੀਨ ’ਤੇ ਸ਼ਿਕੰਜਾ ਕੱਸਣ ਲਈ ਕਾਰਵਾਈ ਨੂੰ ਲੈ ਕੇ ਸਹਿਮਤੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਚੀਨ ਵੱਲੋਂ ਖੇਤਰੀ ਜਲ ਮਾਰਗ ’ਚ ਤਣਾਅ ਵਧਾਉਣ ਵਾਲੀ ਕਿਸੇ ਵੀ ਕਾਰਵਾਈ ਦਾ ਸਖ਼ਤ ਵਿਰੋਧ ਕਰਨਗੇ। ਜਾਪਾਨ ਦੇ ਨੋਬੁਓ ਕਿਸ਼ੀ ਅਨੁਸਾਰ ਇਸ ’ਚ ਉਨ੍ਹਾਂ ਦੇ ਰੱਖਿਆ ਸਹਿਯੋਗ ਨੂੰ ਵਾਧਾ ਦੇਣਾ ਅਤੇ ਦੱਖਣੀ ਚੀਨ ਸਾਗਰ ’ਚ ਇਕ ਸਾਂਝਾ ਅਭਿਆਸ ਸ਼ਾਮਲ ਹੋਵੇਗਾ। 

ਇਹ ਵੀ ਪੜ੍ਹੋ :ਭਗਵੰਤ ਦੀ ਕੈਪਟਨ ਨੂੰ ਚਿਤਾਵਨੀ, ਕਿਹਾ-ਬਿਜਲੀ ਦੇ ਮੁੱਦੇ ’ਤੇ 7 ਅਪ੍ਰੈਲ ਤੋਂ ਸੂਬੇ ’ਚ ਛੇੜਾਂਗੇ ਅੰਦੋਲਨ

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਫਿਲੀਪੀਨਜ਼ ਨੇ ਕਿਹਾ ਕਿ 200 ਤੋਂ ਵਧ ਚੀਨੀ ਜਹਾਜ਼ਾਂ ਨੇ ਪੱਛਮੀ ਫਿਲੀਪੀਨਜ਼ ਸਮੰੁਦਰ ’ਚ ਘੁਸਪੈਠ ਕਰਕੇ ਤਣਾਅ ਨੂੰ ਵਧਾ ਦਿੱਤਾ ਸੀ। ਚੀਨੀ ਜਹਾਜ਼ਾਂ ਦੀ ਘੁਸਪੈਠ ਦੇ ਜਵਾਬ ’ਚ ਫਿਲੀਪੀਨਜ਼ ਦੇ ਵਿਦੇਸ਼ ਮੰਤਰਾਲਾ ਨੇ ਚੀਨ ਖ਼ਿਲਾਫ਼ ਇਕ ਕੂਟਨੀਤਕ ਵਿਰੋਧ ਦਰਜ ਕੀਤਾ ਹੈ ਜਦਕਿ ਫਿਲੀਪੀਨਜ਼ ਹਵਾਈ ਫੌਜ ਅਤੇ ਤਟ ਰੱਖਿਅਕ ਜਹਾਜ਼ਾਂ ਨੂੰ ਸਥਿਤੀ ਦੀ ਨਿਗਰਾਨੀ ਲਈ ਖੇਤਰ ’ਚ ਤਾਇਨਾਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਜਲੰਧਰ: ਨੌਜਵਾਨ ਨੇ ਸ਼ਮਸ਼ਾਨ ਘਾਟ ’ਚ ਜਾ ਕੇ ਲਿਆ ਫਾਹਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News