ਅਮਰੀਕਾ ਨੇ ਅਦਨ ਦੀ ਖਾੜੀ ’ਚ ਟੈਸਟ ਕੀਤੇ ‘ਅਦ੍ਰਿਸ਼’ ਹਥਿਆਰ

Friday, Dec 17, 2021 - 10:36 AM (IST)

ਅਮਰੀਕਾ ਨੇ ਅਦਨ ਦੀ ਖਾੜੀ ’ਚ ਟੈਸਟ ਕੀਤੇ ‘ਅਦ੍ਰਿਸ਼’ ਹਥਿਆਰ

ਵਾਸ਼ਿੰਗਟਨ (ਇੰਟ.)- ਅਮਰੀਕਾ ਨੇ ਅਰਬ ਸਾਗਰ ਦੀ ਅਦਨ ਦੀ ਖਾੜੀ ’ਚ ਹਾਈ ਐਨਰਜੀ ਲੇਜ਼ਰ ਹਥਿਆਰ ਪ੍ਰਣਾਲੀ (ਅਦ੍ਰਿਸ਼ ਹਥਿਆਰ) ਦਾ ਟੈਸਟ ਕੀਤਾ ਹੈ। ਇਹ ਇਕ ਅਜਿਹਾ ਖਤਰਨਾਕ ਸਿਸਟਮ ਹੈ, ਜੋ ਦੁਸ਼ਮਨ ਦੇਸ਼ ਦੀ ਮਿਜ਼ਾਈਲ, ਜਹਾਜ ਅਤੇ ਡਰੋਨ ਨੂੰ ਲੰਮੀ ਦੂਰੀ ਤੋਂ ਪਲਕ ਝਪਕਦੇ ਹੀ ਤਬਾਹ ਕਰ ਸਕਦਾ ਹੈ। ਇਸ ਨਾਲ ਚੀਨ ਅਤੇ ਰੂਸ ਦੀ ਟੈਨਸ਼ਨ ਵੱਧ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਅੰਜਲੀ ਸ਼ਰਮਾ ਸੁਰਖੀਆਂ 'ਚ, ਜਲਵਾਯੂ ਪਰਿਵਰਤਨ 'ਤੇ ਆਸਟ੍ਰੇਲੀਆ ਸਰਕਾਰ ਨੂੰ ਝੁਕਾਇਆ

ਅਮਰੀਕੀ ਸਮੁੰਦਰੀ ਫੌਜ ਦੀ ਨੇਵਲ ਫੋਰਸ ਸੈਂਟਰਲ ਕਮਾਂਡ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਉਸ ਨੇ ਇਕ ਨਵੇਂ ਹਾਈ ਐਨਰਜੀ ਵਾਲੇ ਲੇਜ਼ਰ ਹਥਿਆਰ ਦਾ ਪ੍ਰੀਖਣ ਕੀਤਾ ਹੈ, ਜੋ ਸਫਲ ਵੀ ਰਿਹਾ। ਹਥਿਆਰ ਤਾਂ ਕੰਮ ਦਾ ਹੈ ਹੀ, ਇਸ ਦਾ ਜਿਸ ਸਥਾਨ ’ਤੇ ਪ੍ਰੀਖਣ ਕੀਤਾ ਗਿਆ ਹੈ ਉਹ ਵੀ ਰਣਨੀਤਿਕ ਰੂਪ ਨਾਲ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਯੂ. ਐੱਸ. ਨੇਵੀ ਨੇ ਦੱਸਿਆ ਕਿ ਉਸ ਨੇ ਆਪਣੇ ਜਹਾਜ ਯੂ. ਐੱਸ. ਐੱਸ. ਪੋਰਟਲੈਂਡ (ਐੱਲ. ਪੀ. ਡੀ. 27) ਦੀ ਅਦਨ ਦੀ ਖਾੜੀ ’ਚ ਨਿਯੁਕਤੀ ਦੌਰਾਨ 14 ਦਸੰਬਰ ਨੂੰ ਹਾਈ ਐਨਰਜੀ ਲੇਜ਼ਰ ਹਥਿਆਰ ਪ੍ਰਣਾਲੀ ਦਾ ਪ੍ਰੀਖਣ ਕੀਤਾ ਹੈ। ਇਸ ’ਚ, ਪੋਰਟਲੈਂਡ ’ਚ ਤਾਇਨਾਤ ਸਾਲਿਡ ਸਟੇਟ ਲੇਜ਼ਰ-ਟੈਕਨੋਲਾਜੀ ਮਿਊਟੇਸ਼ਨ ਲੇਜ਼ਰ ਵੈਪਨ ਸਿਸਟਮ ਡਿਮਾਂਸਟ੍ਰੇਟਰ ਮਾਰਕ-2 ਨੇ ਇਕ ਸਥਿਰ ਸਤ੍ਹਾ ਨਿਸ਼ਾਨੇ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ।


author

Vandana

Content Editor

Related News