ਕੋਰੋਨਾ ਦੇ ਡਰ ਤੋਂ ਬਚਾ ਸਕਦਾ ਹੈ ਯੋਗਾ ਅਤੇ ਧਿਆਨ : ਹਾਰਵਰਡ ਮੈਡੀਕਲ ਸਕੂਲ

Monday, Mar 16, 2020 - 07:44 PM (IST)

ਕੋਰੋਨਾ ਦੇ ਡਰ ਤੋਂ ਬਚਾ ਸਕਦਾ ਹੈ ਯੋਗਾ ਅਤੇ ਧਿਆਨ : ਹਾਰਵਰਡ ਮੈਡੀਕਲ ਸਕੂਲ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਕਰੀਬ 6500 ਤੋਂ ਵਧੇਕੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਇਨਫੈਕਟਿਡ ਹਨ। ਕੋਰੋਨਾ ਦਾ ਪੱਕਾ ਇਲਾਜ ਫਿਲਹਾਲ ਉਪਲਬਧ ਨਹੀਂ ਹੈ ਪਰ ਇਸ ਦੇ ਕਹਿਰ ਤੋਂ ਤੁਹਾਨੂੰ ਯੋਗਾ ਬਚਾ ਸਕਦਾ ਹੈ। ਅਮਰੀਕਾ ਦੇ ਯੋਗਾ ਹਾਰਵਰਡ ਮੈਡੀਕਲ ਸਕੂਲ ਨੇ ਲੋਕਾਂ ਨੂੰ ਕੋਰੋਨਾ ਦੀ ਬੇਚੈਨੀ ਨਾਲ ਨਜਿੱਠਣ ਲਈ ਯੋਗਾ ਅਤੇ ਧਿਆਨ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਦੀ ਪ੍ਰਮੁੱਖ ਮੈਡੀਕਲ ਸੰਸਥਾ ਹਾਰਵਰਡ ਮੈਡੀਕਲ ਸਕੂਲ ਨੇ ਕੋਰੋਨਾਵਾਇਰਸ ਨਾਲ ਜੁੜੀ ਬੇਚੈਨੀ ਨਾਲ ਨਜਿੱਠਣ ਲਈ ਯੋਗਾ, ਧਿਆਨ ਅਤੇ ਸਾਹ 'ਤੇ ਕੰਟਰੋਲ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਘੱਟੋ-ਘੱਟੇ 3,802 ਮਾਮਲੇ ਸਾਹਮਣੇ ਆਏ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ 69 ਪਹੁੰਚ ਚੁੱਕੀ ਹੈ। 
 
ਲੋਕ ਵਾਇਰਸ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਜੁਗਾੜ ਲਗਾ ਰਹੇ ਹਨ। ਇਸ ਦਾ ਲੋਕਾਂ ਦੀ ਮਾਨਸਿਕ ਸਿਹਤ 'ਤੇ ਵੀ ਕਾਫੀ ਅਸਰ ਪੈ ਰਿਹਾ ਹੈ। ਹਾਰਵਰਡ ਮੈਡੀਕਲ ਸਕੂਲ ਨੇ ਆਪਣੇ ਨਵੇਂ ਸਿਹਤ ਨਿਰਦੇਸ਼ਾਂ ਵਿਚ ਕਿਹਾ ਹੈ,''ਯੋਗਾ, ਧਿਆਨ ਅਤੇ ਸਾਹ ਲੈਣ 'ਤੇ ਕੰਟਰੋਲ ਸ਼ਾਂਤ ਹੋਣ ਦੇ ਕੁਝ ਸਹੀ ਅਤੇ ਅਜ਼ਮਾਏ ਹੋਏ ਤਰੀਕੇ ਹਨ।'' 'Dealing with corona virus rash' ਵਿਸ਼ੇ 'ਤੇ ਲੇਖ ਇਸ ਹਫਤੇ ਪ੍ਰਕਾਸ਼ਿਤ ਹੋਇਆ ਹੈ। ਹਾਰਵਰਡ ਮੈਡੀਕਲ ਸਕੂਲ ਦੀ ਫੈਕਲਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਡੇਵਿਡ ਗੇਫੇਨ ਸਕੂਲ ਆਫ ਮੈਡੀਸਨ ਦੇ ਬੋਰਡ ਪ੍ਰਮਾਣਿਤ ਮਨੋਰੋਗ ਡਾਕਟਰ ਡੌਨ ਸ਼ਾਰਪ ਨੇ ਕਿਹਾ,''ਨਿਯਮਿਤ ਧਿਆਨ ਬਹੁਤ ਰਾਹਤ ਦੇਣ ਵਾਲਾ ਹੈ।'' ਉਨ੍ਹਾਂ ਨੇ ਕਿਹਾ,''ਤੁਸੀਂ ਯੋਗਾ ਨਹੀਂ ਕਰਦੇ ਹੋ? ਕਈ ਵਾਰ ਕੁਝ ਨਵੀਆਂ ਚੀਜ਼ਾਂ ਕਰਨਾ ਅਤੇ ਨਵੀਆਂ ਗਤੀਵਿਧੀਆਂ ਦਾ ਪਤਾ ਲਗਾ ਕੇ ਤੁਸੀਂ ਲਾਭ ਲੈ ਸਕਦੇ ਹੋ। ਯੋਗਾ ਸਟੂਡੀਓ ਅਤੇ ਪਾਕੇਟ ਯੋਗਾ ਜਿਹੇ ਐਪ 'ਤੇ ਵਿਚਾਰ ਕਰ ਸਕਦੇ ਹੋ।'' ਉਨ੍ਹਾਂ ਨੇ ਕਿਹਾ ਕਿ ਵਾਇਰਸ ਨੂੰ ਲੈ ਕੇ ਬੁਰੀਆਂ ਖਬਰਾਂ ਹੀ ਆਉਣਗੀਆਂ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨ ਸਿਹਤ ਮਾਹਰਾਂ ਦੀ ਗੱਲ ਸੁਣਨ, ਜੋ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- 'ਕੋਰੋਨਾ ਪੀੜਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਹੋਵੇਗਾ ਸਿਹਤਮੰਦ' 

ਇਸ ਵਿਚ ਵਿਸ਼ਵ ਹਿੰਦੂ ਕਾਂਗਰਸ ਅਮਰੀਕਾ ਨੇ ਕਿਹਾ,''ਉਸ ਨੇ ਕੋਵਿਡ-19 ਦੀ ਗਲੋਬਲ ਮਹਾਮਾਰੀ ਕਾਰਨ ਪੈਦਾ ਚਿੰਤਾ ਅਤੇ ਮਾਨਸਿਕ ਸਿਹਤ ਦੇ ਵਿਸ਼ਿਆਂ ਨਾਲ ਨਜਿੱਠਣ ਲਈ ਆਪਣੀ ਕੋਸ਼ਿਸ਼ਾਂ ਦੇ ਤਹਿਤ ਪੂਰੇ ਉੱਤਰੀ ਅਮਰੀਕਾ 'ਚ ਹਵਨ ਅਤੇ ਪ੍ਰਾਰਥਨਾਵਾਂ ਆਯੋਜਿਤ ਕੀਤੀਆਂ।'' ਹਾਰਵਰਡ ਮੈਡੀਕਲ ਸਕੂਲ ਵੱਲੋਂ ਜਾਰੀ ਸਿਹਤ ਦਿਸ਼ਾ-ਨਿਰਦੇਸ਼ ਰਿਪੋਰਟ ਵੱਲ ਇਸ਼ਾਰਾ ਕਰਦਿਆਂ ਇਕ ਭਾਈਚਾਰਕ ਆਯੋਜਕ, ਅਨਿਲ ਸ਼ਰਮਾ ਨੇ ਕਿਹਾ,''ਆਸਣ, ਧਿਆਨ ਅਤੇ ਪ੍ਰਾਣਾਯਾਮ ਉਸ ਬੇਚੈਨੀ ਨੂੰ ਘੱਟ ਕਰ ਸਕਦਾ ਹੈ ਜੋ ਵੱਖਰੇ ਰਹਿਣ ਨੂੰ ਲੈ ਕੇ ਲੋਕਾਂ ਵਿਚ ਪੈਦਾ ਹੋ ਰਹੀ ਹੈ।''

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀਆਂ ਨੇ ਕੋਰੋਨਾ ਪੀੜਤ ਭਾਈਚਾਰੇ ਦੀ ਮਦਦ ਲਈ ਬਣਾਈ ਹੈਲਪਲਾਈਨ


author

Vandana

Content Editor

Related News