ਅਮਰੀਕਾ ਨੇ ਚੀਨ ਤੋਂ ਭੱਜ ਕੇ ਆਏ ਸ਼ਖਸ ਨੂੰ ਦਿੱਤੀ ਨਾਗਰਿਕਤਾ

Tuesday, Jul 13, 2021 - 02:08 PM (IST)

ਅਮਰੀਕਾ ਨੇ ਚੀਨ ਤੋਂ ਭੱਜ ਕੇ ਆਏ ਸ਼ਖਸ ਨੂੰ ਦਿੱਤੀ ਨਾਗਰਿਕਤਾ

ਵਾਸ਼ਿੰਗਟਨ (ਬਿਊਰੋ): ਸਾਲ 2012 ਵਿਚ ਚੀਨ ਤੋਂ ਭੱਜੇ ਨੇਤਰਹੀਣ ਸ਼ਖਸ ਨੂੰ ਅਮਰੀਕਾ ਨੇ ਨਾਗਰਿਕਤਾ ਦੇ ਦਿੱਤੀ ਹੈ। ਚੇਨ ਗੁਆਂਗਵੇਂਗ ਨੇ ਪਿਛਲੇ ਹਫ਼ਤੇ ਐਸੋਸੀਏਡ ਪ੍ਰੈੱਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ਅਮਰੀਕਾ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ, ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਚੇਨ ਨੇ ਆਪਣੀ ਕਾਨੂੰਨੀ ਟੀਮ ਦੇ ਮੈਂਬਰਾਂ ਦੇ ਨਾਲ 8 ਜੁਲਾਈ ਨੂੰ ਮੈਨਚੈਸਟਰ, ਨਿਊ ਹੈਮਪਸ਼ਾਇਰ ਵਿਚ ਜਸ਼ਨ ਮਨਾਇਆ। 21 ਜੂਨ ਨੂੰ ਬਾਲਟੀਮੋਰ ਵਿਚ ਉਹਨਾਂ ਨੂੰ ਅਮਰੀਕੀ ਨਾਗਰਿਕ ਬਣਾਇਆ ਗਿਆ।

PunjabKesari

ਬੇਲੀਜ ਦੇ ਸਾਬਕਾ ਅਮਰੀਕੀ ਰਾਜਦੂਤ ਅਤੇ ਚੇਨ ਦੇ ਵਕੀਲਾਂ ਵਿਚੋਂ ਇਕ ਜੌਰਜ ਬਰੂਨੋ ਨੇ ਕਿਹਾ ਕਿ ਚੀਨ ਵਿਚ ਨਜ਼ਰਬੰਦ ਹੋਣ ਤੋਂ ਲੈਕੇ ਅਮਰੀਕੀ ਨਾਗਰਿਕ ਬਣਨ ਤੱਕ ਦਾ ਇਹ ਲੰਬਾ ਸਫਰ ਹੈ। ਇਸ ਵਿਚ 15 ਸਾਲ ਲੱਗ ਗਏ। ਚੀਨ ਦੀ ਇਕ ਬੱਚੇ ਦੀ ਨੀਤੀ ਦੇ ਹਿੱਸੇ ਦੇ ਤੌਰ 'ਤੇ ਕੀਤੇ ਗਏ ਜ਼ਬਰੀ ਗਰਭਪਾਤ ਨੂੰ ਉਜਾਗਰ ਕਰਨ ਲਈ ਸਥਾਨਕ ਸਰਕਾਰੀ ਅਧਿਕਾਰੀਆਂ ਨੇ ਸਾਲਾਂ ਤੱਕ ਉਹਨਾਂ ਨੂੰ ਪਰੇਸ਼ਾਨ ਕੀਤਾ।ਇਸ ਦੇ ਇਲਾਵਾ ਚੇਨ ਨੂੰ ਲੰਬੇ ਸਮੇਂ ਤੱਕ ਗੈਰ ਕਾਨੂੰਨੀ ਹਿਰਾਸਤ ਦਾ ਸਾਹਮਣਾ ਵੀ ਕਰਨਾ ਪਿਆ ਸੀ। ਝੂਠੇ ਦੋਸ਼ਾਂ ਕਾਰਨ ਚਾਰ ਸਾਲ ਤੱਕ ਜੇਲ੍ਹ ਦੀ ਸਜ਼ਾ ਕੱਟਣ ਅਤੇ ਨਜ਼ਰਬੰਦ ਰਹਿਣ ਮਗਰੋਂ ਸਾਲ 2012 ਵਿਚ ਚੇਨ ਪੂਰਬੀ ਚੀਨ ਦੇ ਸ਼ੇਡੋਂਗ ਸੂਬੇ ਵਿਚ ਆਪਣੇ ਘਰ 'ਤੇ ਪਹਿਰਾ ਦੇ ਰਹੇ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਅਮਰੀਕੀ ਡਿਪਲੋਮੈਟਾਂ ਦੀ ਸੁਰੱਖਆ ਵਿਚ ਚਲੇ ਗਏ ਸਨ। ਇਸ ਮਗਰੋਂ ਅਮਰੀਕਾ ਅਤੇ ਚੀਨ ਵਿਚਕਾਰ ਕਈ ਦਿਨਾਂ ਤੱਕ ਡਿਪਲੋਮੈਟਿਕ ਸੰਘਰਸ਼ ਚੱਲਿਆ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਜੰਗਲੀ ਅੱਗ ਨੇ ਤਬਾਹ ਕੀਤੀ 3 ਲੱਖ ਏਕੜ ਜ਼ਮੀਨ

ਪਿਛਲੇ ਸਾਲ ਚੇਨ ਨੇ ਰੀਪਬਲਿਕਨ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਿਤ ਕੀਤਾ ਜਿੱਥੇ ਉਹਨਾਂ ਨੇ ਹੋਰ ਦੇਸ਼ਾਂ ਤੋਂ ਚੀਨ ਦੀ ਹਮਲਾਵਰਤਾ ਨੂੰ ਰੋਕਣ ਲਈ ਗਠਜੋੜ ਦੀ ਨੁਮਾਇੰਦਗੀ ਕਰਨ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਅਮਰੀਕਾ ਦੀ ਕੈਥੋਲਿਕ ਯੂਨੀਵਰਸਿਟੀ ਵਿਚ ਵਿਜਟਿੰਗ ਫੇਲੋ 49 ਸਾਲਾ ਚੇਨ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਅਮਰੀਕਾ ਕਮਿਊਨਿਸਟ ਪਾਰਟੀ ਖ਼ਿਲਾਫ਼ ਚੀਨੀ ਲੋਕਾਂ ਨਾਲ ਖੜ੍ਹਾ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News