ਟਰੰਪ ਤੇ ਪੇਲੋਸੀ ਵਿਚਾਲੇ ਤਣਾਅ ਆਇਆ ਸਾਹਮਣੇ (ਵੀਡੀਓ)

Wednesday, Feb 05, 2020 - 12:51 PM (IST)

ਟਰੰਪ ਤੇ ਪੇਲੋਸੀ ਵਿਚਾਲੇ ਤਣਾਅ ਆਇਆ ਸਾਹਮਣੇ (ਵੀਡੀਓ)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ ਦੇ ਵਿਚ 'ਸਟੇਟ ਆਫ ਦੀ ਯੂਨੀਅਨ ਅਡਰੈੱਸ' ਦੇ ਤਹਿਤ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਸਪੀਕਰ ਨੈਨਸੀ ਪੇਲੋਸੀ ਅਤੇ ਟਰੰਪ ਵਿਚਾਲੇ ਤਣਾਅ ਸਪੱਸ਼ਟ ਰੂਪ ਨਾਲ ਨਜ਼ਰ ਆਇਆ। ਇਹ ਟਰੰਪ ਦਾ ਤੀਜਾ ਸਟੇਟ ਆਫ ਦੀ ਯੂਨੀਅਨ ਸੰਬੋਧਨ ਸੀ, ਜਿਸ ਨੂੰ ਦੋ ਪਲਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਕ ਜਦੋਂ ਟਰੰਪ ਨੇ ਨੈਨਸੀ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਦੂਜਾ ਜਦੋਂ ਨੈਨਸੀ ਨੇ ਟਰੰਪ ਦੇ ਸੰਬੋਧਨ ਦੀ ਕਾਪੀ ਫਾੜ ਦਿੱਤੀ।

ਅਸਲ ਵਿਚ ਟਰੰਪ ਦੇ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰੀਪ੍ਰੀਜੈਂਟੇਟਿਵ) ਦੀ ਸਪੀਕਰ ਨੈਨਸੀ ਪੇਲੋਸੀ ਨੇ ਸਵਾਗਤ ਦੇ ਤੌਰ 'ਤੇ ਆਪਣਾ ਹੱਥ ਮਿਲਾਉਣ ਲਈ ਅੱਗੇ ਵਧਾਇਆ ਪਰ ਟਰੰਪ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।

 

ਇਸ ਦੇ ਬਾਅਦ ਜਿਵੇਂ ਹੀ ਟਰੰਪ ਨੇ ਭਾਸ਼ਣ ਖਤਮ ਕੀਤਾ ਪੇਲੋਸੀ ਨੇ ਸੰਸਦ ਵਿਚ ਸਾਰਿਆਂ ਸਾਹਮਣੇ ਉਹਨਾਂ ਦੇ ਸੰਬੋਧਨ ਦੀ ਕਾਪੀ ਫਾੜ ਦਿੱਤੀ।ਇਹ ਸੰਬੋਧਨ ਸਥਾਨਕ ਸਮੇਂ ਦੇ ਮੁਤਾਬਕ ਮੰਗਲਵਾਰ ਰਾਤ 9 ਵਜੇ ਮਤਲਬ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 7:30 ਵਜੇ ਸ਼ੁਰੂ ਹੋਇਆ। ਸਟੇਟ ਆਫ ਦੀ ਯੂਨੀਅਨ ਦਾ ਵਿਸ਼ਾ 'ਗ੍ਰੇਟ ਅਮੇਰਿਕਨ ਕਮਬੈਕ' (ਅਮਰੀਕਾ ਦਾ ਮਹਾਨ ਵਾਪਸੀ) ਸੀ।

 

ਆਪਣੇ ਸੰਬੋਧਨ ਵਿਚ ਟਰੰਪ ਨੇ ਮਹਾਦੋਸ਼ ਦਾ ਜ਼ਿਕਰ ਨਹੀਂ ਕੀਤਾ।ਇਸ ਸੰਬੋਧਨ ਨੂੰ ਵ੍ਹਾਈਟ ਹਾਊਸ ਅਤੇ ਦੁਨੀਆ ਭਰ ਵਿਚ ਕਈ ਸਮਾਚਾਰ ਏਜੰਸੀਆਂ ਨੇ ਲਾਈਵ ਸਟ੍ਰੀਮ ਕੀਤਾ। ਇਹ ਸੰਬੋਧਨ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਸੀ ਜਦੋਂ ਸੱਤਾ ਦੀ ਦੁਰਵਰਤੋਂ ਅਤੇ ਨਿਆਂ ਵਿਚ ਰੁਕਾਵਟ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਸੰਭਾਵਿਤ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ 'ਤੇ ਵੋਟ ਕਰਨ ਲਈ ਸੈਨੇਟਰਾਂ ਨੂੰ ਉਕਸਾਇਆ ਗਿਆ ਹੈ।
 

 

 


author

Vandana

Content Editor

Related News