ਦੁਨੀਆ ''ਚ ਕੋਵਿਡ-19 ਦੀ ਸਭ ਤੋਂ ਜ਼ਿਆਦਾ ਜਾਂਚ ਅਮਰੀਕਾ ਕਰ ਰਿਹੈ : ਟਰੰਪ

07/14/2020 3:33:01 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਵਿਡ-19 ਸਬੰਧੀ ਅਮਰੀਕਾ ਦਾ ਜਾਂਚ ਪ੍ਰੋਗਰਾਮ ਦੁਨੀਆ ਵਿਚ ਸਭ ਤੋਂ ਵੱਡਾ ਹੈ, ਜਿਵੇਂ ਕਿ ਰੂਸ, ਚੀਨ, ਭਾਰਤ ਅਤੇ ਬ੍ਰਾਜ਼ੀਲ ਵਰਗੇ ਵੱਡੇ ਦੇਸ਼ਾਂ ਤੋਂ ਬਿਹਤਰ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਬੈਠਕ ਕਰ ਕਿਹਾ, ਸਾਡਾ ਦੇਸ਼ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਵਿਚ ਸਭ ਤੋਂ ਘੱਟ ਮੌਤ ਦਰ ਹੈ। ਹਾਲਾਂਕਿ, ਅਮਰੀਕਾ ਵਿਚ 34 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ 1,37,000 ਤੋਂ ਜ਼ਿਆਦਾ ਲੋਕ ਮਰ ਚੁੱਕੇ ਹਨ। ਇਹ ਦੋਵੇਂ ਅੰਕੜੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਵਿਆਪਕ ਜਾਂਚ ਮੁਹਿੰਮ ਚਲਾਈ ਗਈ, ਜਿਸ ਦੇ ਕਾਰਨ ਬਹੁਤ ਸਾਰੇ ਮਾਮਲੇ ਹਨ। ਉਨ੍ਹਾਂ ਵੱਧ ਮਾਮਲੇ ਸਾਹਮਣੇ ਆਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਅਸੀਂ ਬਾਕੀਆਂ ਤੋਂ ਵੱਧ ਟੈਸਟਿੰਗ ਕਰਦੇ ਹਾਂ। ਜਦੋਂ ਤੁਸੀਂ ਜਾਂਚ ਕਰਦੇ ਹੋ ਤਾਂ ਮਾਮਲੇ ਪੈਦਾ ਹੁੰਦੇ ਹਨ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਝ ਦੇਸ਼ ਉਦੋਂ ਹੀ ਜਾਂਚ ਕਰਦੇ ਹਨ ਜਦੋਂ ਕੋਈ ਹਸਪਤਾਲ ਜਾਂ ਡਾਕਟਰ ਕੋਲ ਆਉਂਦਾ ਹੈ। ਉਹ ਇਸ ਤਰੀਕੇ ਨਾਲ ਜਾਂਚ ਕਰਦੇ ਹਨ, ਇਸ ਲਈ ਉਨ੍ਹਾਂ ਦੇ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ। 

ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਅਸੀਂ ਜਲਦੀ ਹੀ ਖੁਸ਼ਖਬਰੀ ਸੁਣਨ ਵਾਲੇ ਹਾਂ। ਜੇਕਰ ਤੁਸੀਂ ਚੀਨ, ਰੂਸ ਜਾਂ ਹੋਰ ਦੇਸ਼ਾਂ ਜਾਂ ਭਾਰਤ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਾਫੀ ਵੱਡੀ ਗਿਣਤੀ ਵਿਚ ਟੈਸਟਿੰਗ ਕਰ ਰਹੇ ਹਾਂ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੁਨੀਆ ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਕਾਰਨ ਮੁਆਫ ਨਹੀਂ ਕਰੇਗੀ। 


Sanjeev

Content Editor

Related News