ਅਮਰੀਕਾ ਤੇ UN ਨੇ ਅਫਗਾਨਿਸਤਾਨ ''ਚ ਜੰਗਬੰਦੀ ਦਾ ਕੀਤਾ ਸੁਆਗਤ

Sunday, May 24, 2020 - 11:02 PM (IST)

ਅਮਰੀਕਾ ਤੇ UN ਨੇ ਅਫਗਾਨਿਸਤਾਨ ''ਚ ਜੰਗਬੰਦੀ ਦਾ ਕੀਤਾ ਸੁਆਗਤ

ਵਾਸ਼ਿੰਗਟਨ - ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਤੇ ਤਾਲਿਬਾਨ ਵਿਚਾਲੇ ਈਦ ਦੌਰਾਨ 3 ਦਿਨ ਤੱਕ ਜੰਗਬੰਦੀ ਰੱਖਣ ਨੂੰ ਲੈ ਕੇ ਬਣੀ ਸਹਿਮਤੀ ਦਾ ਐਤਵਾਰ ਨੂੰ ਸੁਆਗਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਦੋਹਾਂ ਪੱਖਾਂ ਵਿਚ ਭਰੋਸਾ ਵਧੇਗਾ। ਈਦ ਮੌਕੇ ਜੰਗਬੰਦੀ ਲਾਗੂ ਹੋਣ ਤੋਂ ਪਹਿਲਾਂ ਤਾਲਿਬਾਨ ਨੇ ਐਲਾਨ ਕੀਤਾ ਕਿ ਜੇਕਰ ਉਸ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ ਉਹ ਤਾਂ ਹੀ ਜਵਾਬੀ ਕਾਰਵਾਈ ਕਰੇਗਾ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਦਾ ਐਲਾਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸੁਰੱਖਿਆ ਅਤੇ ਰੱਖਿਆ ਬਲ ਇਸ ਦਾ ਅਨੁਪਾਲਨ ਕਰਨਗੇ।

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਇਸ ਪਲ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਜੰਗਬੰਦੀ ਨਾਲ ਅਫਗਾਨ ਲੋਕਾਂ ਅਤੇ ਸੁਰੱਖਿਆ ਬਲਾਂ ਨੂੰ ਈਦ ਮਨਾਉਣ ਦਾ ਮੌਕਾ ਮਿਲੇਗਾ ਜਿਸ ਦੇ ਉਹ ਹੱਕਦਾਰ ਹਨ। ਇਸ ਨਾਲ ਤਾਲਿਬਾਨ ਅਤੇ ਸਰਕਾਰ ਨੂੰ ਦੇਸ਼ ਦੇ ਸ਼ਾਂਤੀਪੂਰਣ ਭਵਿੱਖ ਲਈ ਹੋਰ ਕਦਮ ਚੁੱਕਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਮਰੀਕਾ ਤਾਲਿਬਾਨ ਦੇ ਨਾਲ ਹੋਏ ਸਮਝੌਤੇ ਅਤੇ ਅਮਰੀਕਾ-ਅਫਗਾਨਿਸਤਾਨ ਸੰਯੁਕਤ ਘੋਸ਼ਣਾ ਪੱਤਰ ਲਾਗੂ ਕਰਨ ਨੂੰ ਲੈ ਕੇ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਾਲੇ 29 ਫਰਵਰੀ ਨੂੰ ਦੋਹਾ ਵਿਚ ਸ਼ਾਂਤੀ ਸਮਝੌਤਾ ਹੋਇਆ ਸੀ। ਸਮਝੌਤੇ ਦੇ ਤਹਿਤ ਤਾਲਿਬਾਨ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਸਬੰਧ ਨਹੀਂ ਰੱਖੇਗਾ ਅਤੇ ਅਮਰੀਕਾ 'ਤੇ ਹਮਲੇ ਲਈ ਅਫਗਾਨਿਸਤਾਨ ਦਾ ਇਸਤੇਮਾਲ ਨਹੀਂ ਕਰੇਗਾ। ਕਰਾਰ ਦੇ ਤਹਿਤ ਤਾਲਿਬਾਨ ਅੰਤਰਰਾਸ਼ਟਰੀ ਅਫਗਾਨ ਸੰਵਾਦ ਵਿਚ ਵੀ ਸ਼ਾਮਲ ਹੋਵੇਗਾ। ਉਥੇ, ਸੰਯੁਕਤ ਰਾਸ਼ਟਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੀ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਵੱਲੋਂ ਜੰਗਬੰਦੀ ਦੇ ਐਲਾਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਾਰੇ ਪੱਖਾਂ ਤੋਂ ਇਸ ਮੌਕੇ ਦਾ ਇਸਤੇਮਾਲ ਅਫਗਾਨ ਨੀਤ ਅਤੇ ਅਫਗਾਨ ਅਧਿਕਾਰਤ ਸ਼ਾਂਤੀ ਪ੍ਰਕਿਰਿਆ ਨੂੰ ਵਧਾਉਣ ਵਿਚ ਕਰਨ ਦਾ ਜ਼ਿਕਰ ਕੀਤਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਜਨਰਲ ਸਕੱਤਰ ਨੇ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਜੰਗਬੰਦੀ ਐਲਾਨ ਹੋਣ ਦਾ ਸੁਆਗਤ ਕੀਤਾ, ਜਿਸ ਨਾਲ ਅਫਗਾਨਿਸਤਾਨ ਦੇ ਲੋਕ ਸ਼ਾਂਤੀਪਰੂਣ ਤਰੀਕੇ ਨਾਲ ਈਦ ਮਨਾ ਸਕਣਗੇ।


author

Khushdeep Jassi

Content Editor

Related News