ਅਮਰੀਕੀ ਜੇਲ ''ਚ ਬੰਦ 52 ਭਾਰਤੀਆਂ ''ਚੋਂ 5 ਸਿੱਖ ਰਿਹਾਅ

Thursday, Aug 23, 2018 - 12:39 PM (IST)

ਅਮਰੀਕੀ ਜੇਲ ''ਚ ਬੰਦ 52 ਭਾਰਤੀਆਂ ''ਚੋਂ 5 ਸਿੱਖ ਰਿਹਾਅ

ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਦੀ ਵਿਵਾਦਪੂਰਣ 'ਜ਼ੀਰੋ ਸਹਿਣਸ਼ੀਲਤਾ' ਨੀਤੀ ਦੇ ਤਹਿਤ ਬੀਤੇ 3 ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ ਵਿਚ ਬੰਦ 5 ਗੈਰ ਕਾਨੂੰਨੀ ਸਿੱਖ ਪ੍ਰਵਾਸੀਆਂ ਸਮੇਤ ਕੁੱਲ 8 ਲੋਕਾਂ ਨੂੰ ਮੁਚਲਕੇ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਉੱਥੇ ਰਹਿਣ ਲਈ ਸ਼ਰਨ ਦੀ ਮੰਗ ਕੀਤੀ ਹੈ। ਇਮੀਗ੍ਰੇਸ਼ਨ ਵਕੀਲਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ਼ਰਣ ਮੰਗਨ ਵਾਲੇ ਵੱਡੇ ਪ੍ਰਵਾਸੀ ਸਮੂਹ ਦਾ ਹਿੱਸਾ ਹੋਣ ਕਾਰਨ 52 ਭਾਰਤੀਆਂ ਦੇ ਇਕ ਸਮੂਹ ਨੂੰ ਮਈ ਮਹੀਨੇ ਤੋਂ ਹੀ ਓਰੇਗਨ ਦੇ ਇਕ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਪ੍ਰਵਾਸੀ ਸਿੱਖ ਹਨ।

ਸ਼ੇਰੀਡਾਨ ਜੇਲ ਵਿਚ ਬੰਦ ਪ੍ਰਵਾਸੀਆਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਇੱਥੇ ਕੁੱਲ 124 ਗੈਰ ਕਾਨੂੰਨੀ ਪ੍ਰਵਾਸੀ ਕੈਦੀ ਹਨ। ਓਰੇਗਨ ਜੇਲ ਵਿਚ ਕਰੀਬ 3 ਮਹੀਨੇ ਰਹਿਣ ਮਗਰੋਂ 5 ਪ੍ਰਵਾਸੀ ਸਿੱਖ ਕੱਲ ਪਹਿਲੀ ਵਾਰ ਬਾਹਰ ਨਜ਼ਰ ਆਏ। ਓਰੇਗਨ ਸੂਬੇ ਮੁਤਾਬਕ ਜੇਲ ਤੋਂ ਰਿਹਾਅ ਹੋਏ 24 ਸਾਲਾ ਕਰਨਦੀਪ ਸਿੰਘ ਦਾ ਕਹਿਣਾ ਹੈ,''ਸ਼ੁਰੂ ਵਿਚ ਮੈਨੂੰ ਕੋਈ ਆਸ ਨਹੀਂ ਸੀ। ਹੁਣ ਇਹ ਇਕ ਸੁਪਨੇ ਵਾਂਗ ਹੈ। ਮੈਂ ਬਹੁਤ ਖੁਸ਼ ਹਾਂ। ਸਾਡੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ।'' ਇਨ੍ਹਾਂ ਵਿਚੋਂ ਕਈ ਸਿੱਖਾਂ ਨੂੰ ਸ਼ੇਰੀਡਾਨ ਜੇਲ ਦੇ ਅੰਦਰ ਆਪਣੇ ਮੂਲ ਸਿੱਖ ਰੀਤੀ-ਰਿਵਾਜਾਂ ਦਾ ਪਾਲਨ ਕਰਨ ਵਿਚ ਵੀ ਮੁਸ਼ਕਲ ਹੋਈ। 

ਕਰਨਦੀਪ ਸਿੰਘ ਦਾ ਕਹਿਣਾ ਹੈ,''ਮੈਂ ਜੇਲ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦਾ। ਸੰਭਵ ਤੌਰ 'ਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਿੱਖ ਕਿਸ ਤਰ੍ਹਾਂ ਪ੍ਰਾਰਥਨਾ ਕਰਦੇ ਹਨ।'' ਉੱਥੇ 22 ਸਾਲਾ ਲਵਪ੍ਰੀਤ ਦਾ ਕਹਿਣਾ ਹੈ ਕਿ ਅਸੀਂ ਬਹੁਤ ਤਣਾਅ ਵਿਚ ਸੀ। ਅਸੀਂ ਆਪਣੀਆਂ ਕੋਠਰੀਆਂ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਸਨ। ਆਪਣੇ ਪਰਿਵਾਰਾਂ ਨੂੰ ਫੋਨ ਕਰਨਾ ਤਾਂ ਦੂਰ ਦੀ ਗੱਲ ਹੈ। ਜੇਲ ਅਧਿਕਾਰੀਆਂ ਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਕੌਣ ਹਾਂ। ਸਾਡੇ ਪਰਿਵਾਰ ਸਾਡੀ ਮਦਦ ਕਿਵੇਂ ਕਰਦੇ। ਜਦਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿੱਥੇ ਹਾਂ।''


Related News