ਕੈਲੀਫੋਰਨੀਆ ''ਚ ਚਰਚ ਦੇ 12 ਨੇਤਾ ਗ੍ਰਿਫਤਾਰ, ਲੱਗੇ ਇਹ ਦੋਸ਼

09/12/2019 10:25:38 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਚਰਚ ਦੇ 12 ਨੇਤਾਵਾਂ ਨੂੰ  ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਤੇ ਦਰਜਨਾਂ ਬੇਘਰ ਲੋਕਾਂ ਨੂੰ ਬੰਦੀ ਬਣਾ ਕੇ ਜ਼ਬਰਦਸਤੀ ਮਜ਼ਦੂਰੀ ਕਰਾਉਣ ਦੇ ਦੋਸ਼ ਲੱਗੇ ਹਨ। ਸਾਰੇ ਪੀੜਤਾਂ ਨੂੰ ਇਨ੍ਹਾਂ ਦੀ ਕੈਦ ਵਿਚੋਂ ਛੁਡਵਾ ਲਿਆ ਗਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਸਾਲ ਇਕ ਕੁੜੀ ਇਨ੍ਹਾਂ ਦੀ ਕੈਦ ਵਿਚੋਂ ਭੱਜ ਗਈ ਸੀ ਅਤੇ ਉਸ ਨੇ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ।

PunjabKesari

ਇਸਤਗਾਸਾ ਪੱਖ ਨੇ ਕਿਹਾ ਕਿ ਇੰਪੀਰੀਅਲ ਵੈਲੀ ਮੰਤਰਾਲਿਆਂ ਦੇ ਸਾਬਕਾ ਪਾਦਰੀ ਸਮੇਤ, ਮੁਲਜ਼ਮਾਂ ਨੂੰ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਐੱਲ ਸੈਂਟਰੋ ਵਿਚ ਹਿਰਾਸਤ ਵਿਚ ਲਿਆ ਗਿਆ। ਜਿੱਥੇ ਚਰਚ ਦਾ ਹੈੱਡਕੁਆਰਟਰ ਹੈ ਅਤੇ ਨਾਲ ਹੀ ਸੈਨ ਡਿਏਗੋ ਅਤੇ ਬ੍ਰਾਉਨੋਵਸਵਿਲੇ ਵਿਚੋਂ ਵੀ। ਸੈਨ ਡਿਏਗੋ ਵਿਚ ਅਮਰੀਕੀ ਜ਼ਿਲਾ ਅਦਾਲਤ ਵਿਚ ਦਾਇਰ ਇਕ ਦੋਸ਼ ਅਤੇ ਮੰਗਲਵਾਰ ਨੂੰ ਚਰਚ ਦੇ ਅਧਿਕਾਰੀਆਂ 'ਤੇ ਸਾਜਿਸ਼, ਜ਼ਬਰੀ ਕਿਰਤ, ਦਸਤਾਵੇਜ਼ ਸੇਵਾ ਅਤੇ ਲਾਭ ਧੋਖਾਧੋੜੀ ਦੇ ਦੋਸ਼ ਲਗਾਏ ਗਏ।


Vandana

Content Editor

Related News