ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 11 ਚੀਨੀ ਨਾਗਰਿਕ ਗਿ੍ਰਫਤਾਰ

Wednesday, Dec 11, 2019 - 12:44 PM (IST)

ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 11 ਚੀਨੀ ਨਾਗਰਿਕ ਗਿ੍ਰਫਤਾਰ

ਵਾਸ਼ਿੰਗਟਨ (ਭਾਸ਼ਾ): ਮੈਕਸੀਕੋ ਤੋਂ ਅਮਰੀਕਾ ਆ ਰਹੇ ਇਕ ਟਰੱਕ ਦੀ ਕੈਲੀਫੋਰਨੀਆ ਸੀਮਾ 'ਤੇ ਜਾਂਚ ਦੇ ਦੌਰਾਨ ਅਧਿਕਾਰੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋ ਰਹੇ 11 ਚੀਨੀ ਨਾਗਰਿਕਾਂ ਨੂੰ ਗਿ੍ਰਫਤਾਰ ਕੀਤਾ। ਇਹ ਪ੍ਰਵਾਸੀ ਟਰੱਕ ਵਿਚ ਰੱਖੇ ਲੱਕੜ ਦੇ ਸਮਾਨ ਸਮੇਤ ਹੋਰ ਸਮਾਨਾਂ ਦੇ ਅੰਦਰ ਲੁਕੇ ਹੋਏ ਸਨ। ਅਮਰੀਕੀ ਕਸਟਮਜ਼ ਅਤੇ ਸੀਮਾ ਸੁਰੱਖਿਆ ਵੱਲੋਂ ਸੋਮਵਾਰ ਨੂੰ ਜਾਰੀ ਤਸਵੀਰਾਂ ਦੇ ਮੁਤਾਬਕ ਘੱਟੋ-ਘੱਟ ਇਕ ਵਿਅਖਤੀ ਵਾਸ਼ਿੰਗ ਮਸ਼ੀਨ ਦੇ ਅੰਦਰ ਲੁਕਿਆ ਸੀ ਅਤੇ ਇਕ ਵਿਅਕਤੀ ਲੱਕੜ ਦੇ ਬਕਸੇ ਵਿਚ ਲੁਕਿਆ ਸੀ। 

PunjabKesari

ਫੈਡਰਲ ਜਾਂਚ ਏਜੰਸੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਮੈਕਸੀਕੋ ਸੀਮਾ ਪਾਰ ਕਰ ਰਹੇ ਇਸ ਟਰੱਕ ਦੀ ਤਲਾਸ਼ੀ ਲਈ।ਟਰੱਕ ਡਰਾਈਵਰ ਅਮਰੀਕਾ ਦਾ ਨਾਗਰਿਕ ਹੈ ਅਤੇ ਉਸ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਭਾਵੇਂਕਿ ਉਸ ਦੀ ਪਛਾਣ ਨਹੀਂ ਹੋਈ ਹੈ। ਉੱਥੇ 11 ਚੀਨੀ ਨਾਗਿਰਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।


author

Vandana

Content Editor

Related News