ਅਮਰੀਕਾ: ਦੂਜੇ ਵਿਸ਼ਵ ਯੁੱਧ ਦੇ ਸੈਨਿਕ ਨੂੰ ਕਰਵਾਈ ਆਸਮਾਨ ਦੀ ਸੈਰ

Wednesday, Sep 01, 2021 - 11:15 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਇੱਕ ਸੰਸਥਾ ਦੁਆਰਾ ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕਾਂ ਨੂੰ ਉਸ ਵੇਲੇ ਦੇ ਹੀ ਦੁਬਾਰਾ ਠੀਕ ਕੀਤੇ ਜਹਾਜ਼ਾਂ ਵਿਚ ਆਸਮਾਨ ਦੀ ਸੈਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਅਮਰੀਕੀ ਸੰਸਥਾ ਦੇ ਕੁੱਝ ਵਾਲੰਟੀਅਰਾਂ ਕਰਕੇ ਸਾਬਕਾ ਬਜੁਰਗ ਸੈਨਿਕਾਂ ਨੂੰ ਆਪਣੀ ਜਵਾਨੀ ਨੂੰ ਯਾਦ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਨੂੰ ਪ੍ਰਾਪਤ ਕਰਦਿਆਂ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ 98 ਸਾਲਾਂ ਸਾਬਕਾ ਸੈਨਿਕ ਲੋਰੇਨ ਹੈਲਿਕਸਨ ਨੇ 1940ਵੇਂ ਦਹਾਕੇ ਦੇ ਸਟੀਰਮੈਨ ਬਿਪਲੇਨ ਜਹਾਜ਼ 'ਤੇ ਚੜ੍ਹ ਕੇ ਵੱਖਰਾ ਅਨੁਭਵ ਕੀਤਾ। 

 

ਇਹ ਖ਼ਬਰ ਪੜ੍ਹੋ-  BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ


ਅਮਰੀਕਾ 'ਚ ਵਲੰਟੀਅਰ ਪਾਇਲਟਾਂ ਦੀ ਬਣੀ ਇੱਕ ਸੰਸਥਾ ਨੇ ਆਪ੍ਰੇਸ਼ਨ 'ਸਤੰਬਰ ਫਰੀਡਮ' ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਕਈ ਯਾਤਰਾਵਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਇਹ ਸੰਸਥਾ ਅਗਲੇ ਮਹੀਨੇ ਦੇ ਅੰਤ ਤੱਕ ਦੂਜੇ ਵਿਸ਼ਵ ਯੁੱਧ ਦੇ ਤਕਰੀਬਨ 1,000 ਸੈਨਿਕਾਂ ਨੂੰ ਅਸਮਾਨ ਦੀ ਸੈਰ ਕਰਵਾਉਣਾ  ਚਾਹੁੰਦੀ ਹੈ। ਇਸ ਸੰਸਥਾ ਵੈਟਰਨਜ਼ ਯੂਨਾਈਟਿਡ ਹੋਮ ਲੋਨਜ਼ ਦੇ ਫੌਜੀ ਸੰਬੰਧਾਂ ਦੇ ਵਾਈਸ ਪ੍ਰੈਜੀਡੈਂਟ ਪਾਮ ਸਵਾਨ ਅਨੁਸਾਰ ਸੰਸਥਾ ਦੀ ਇਹ ਪਹਿਲ ਸਾਬਕਾ ਸੈਨਿਕਾਂ ਨੂੰ ਦੂਜੇ ਵਿਸ਼ਵ ਯੁੱਧ ਵੇਲੇ ਦੀ ਦੁਨੀਆਂ 'ਚ ਲੈ ਜਾਵੇਗੀ।

ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News