ਅਮਰੀਕਾ ''ਚ 2017-18 ''ਚ ਉਬੇਰ ਵੱਲੋਂ ਯੌਨ ਸ਼ੋਸ਼ਣ ਦੀਆਂ ਕਰੀਬ 6,000 ਸ਼ਿਕਾਇਤਾਂ ਦਰਜ

12/06/2019 11:56:53 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਸਾਲ 2017 ਅਤੇ 2018 ਦੇ ਵਿਚ ਉਬੇਰ ਨੂੰ ਯੌਨ ਸ਼ੋਸ਼ਣ ਦੀਆਂ ਕਰੀਬ 6,000 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿਚੋਂ 450 ਤੋਂ ਵੱਧ ਮਾਮਲੇ ਬਲਾਤਕਾਰ ਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਉਬੇਰ ਨੇ ਇਸ ਤਰ੍ਹਾਂ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਵਿਚ 2 ਸਾਲਾਂ ਵਿਚ ਕੰਪਨੀ ਨਾਲ ਜੁੜੇ 19 ਜਾਨਲੇਵਾ ਮਾਮਲਿਆਂ ਦਾ ਵੀ ਖੁਲਾਸਾ ਹੋਇਆ ਹੈ। ਸ਼ੋਸ਼ਣ ਦੀਆਂ ਵੱਧਦੀਆਂ ਸ਼ਿਕਾਇਤਾਂ ਦੇ ਕਾਰਨ ਉਬੇਰ ਅਤੇ ਉਸ ਦੀ ਵਿਰੋਧੀ 'ਲਿਫਟ' 'ਤੇ ਲਗਾਤਾਰ ਇਨ੍ਹਾਂ ਨਾਲ ਨਜਿੱਠਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਕੰਪਨੀ ਨੂੰ ਸਾਲ 2017 ਅਤੇ 2018 ਦੇ ਵਿਚ ਬਲਾਤਕਾਰ ਦੀਆਂ 464 ਸ਼ਿਕਾਇਤਾਂ ਅਤੇ ਬਲਾਤਕਾਰ ਦੀ ਕੋਸ਼ਿਸ਼ ਦੀਆਂ 587 ਸ਼ਿਕਾਇਤਾਂ ਮਿਲੀਆਂ। ਸ਼ੋਸ਼ਣ ਦੇ ਹੋਰ ਮਾਮਲੇ ਬਿਨਾਂ ਸਹਿਮਤੀ ਨਾਲ ਛੂਹਣ ਅਤੇ ਕਿੱਸ ਕਰਨ ਨਾਲ ਸਬੰਧਤ ਹਨ। ਰਿਪੋਰਟ ਮੁਤਾਬਕ,''ਉਬੇਰ ਨੇ 2017 ਤੋਂ 2018 ਦੇ ਵਿਚ 5 ਸਭ ਤੋਂ ਗੰਭੀਰ ਸ਼੍ਰੇਣੀ ਦੇ ਯੌਨ ਸ਼ੋਸ਼ਣ ਮਾਮਲਿਆਂ ਵਿਚ 16 ਫੀਸਦੀ ਦੀ ਗਿਰਾਵਟ ਦੇਖੀ।'' ਉਬੇਰ ਦੀ ਰਿਪੋਰਟ ਦੇ ਮੁਤਾਬਕ 2017 ਵਿਚ ਜਾਨਲੇਵਾ ਸਰੀਰਕ ਸ਼ੋਸ਼ਣ ਦੇ 10 ਅਤੇ 2018 ਵਿਚ 9 ਮਾਮਲੇ ਸਾਹਮਣੇ ਆਏ। ਉਬੇਰ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚ 8 ਸਵਾਰੀਆਂ, 7 ਚਾਲਕ ਅਤੇ 4 ਤੀਜੇ ਪੱਖ ਦੇ ਮਤਲਬ ਆਲੇ-ਦੁਆਲੇ ਦੇ ਲੋਕ ਸਨ।


Vandana

Content Editor

Related News