ਮਹਿਲਾ ਨੇ ਵਾਪਸ ਮੰਗੀ ਵੋਟ, ਬੋਲੀ-''ਗੇ ਨੂੰ ਰਾਸ਼ਟਰਪਤੀ ਨਹੀਂ ਬਣਾਉਣਾ ਚਾਹੁੰਦੀ'' (ਵੀਡੀਓ)

02/05/2020 1:53:44 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਆਯੋਵਾ ਕਾਕਸ ਦੀ ਚੋਣ ਹੋਣ ਦੇ ਨਾਲ ਹੀ 2020 ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿਚ ਖਬਰ ਹੈ ਕਿ ਇਕ ਮਹਿਲਾ ਨੇ ਆਪਣੀ ਵੋਟ ਵਾਪਸ ਮੰਗੀ ਹੈ। ਇਸ ਮਹਿਲਾ ਨੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਪੀਟ ਬੂਟਏਜਏਜ (Pete Buttigieg) ਨੂੰ ਸਮਰਥਨ ਦਿੱਤਾ ਸੀ। ਫਿਰ ਜਦੋਂ ਮਹਿਲਾ ਨੂੰ ਪਤਾ ਚੱਲਿਆ ਕਿ ਪੀਟ ਸਮਲਿੰਗੀ ਮਤਲਬ 'ਗੇ' ਹਨ ਤਾਂ ਉਸ ਨੇ ਆਪਣੀ ਵੋਟ ਵਾਪਸ ਮੰਗੀ। ਇਸ ਘਟਨਾ ਦਾ ਵੀਡੀਓ ਟਵਿੱਟਰ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੀ ਵੋਟ ਬਦਲਣਾ ਚਾਹੁੰਦੀ ਹੈ ਅਤੇ ਪੀਟ ਨੂੰ ਸਮਰਥਨ ਨਹੀਂ ਦੇਵੇਗੀ। ਉਸ ਦਾ ਕਹਿਣਾ ਹੈਕਿ ਉਹ ਆਪਣੇ ਧਾਰਮਿਕ ਵਿਸ਼ਵਾਸਾਂ ਕਾਰਨ ਅਜਿਹਾ ਕਹਿ ਰਹੀ ਹੈ। ਪੇਂਡੂ ਆਯੋਵਾ ਵਿਤ ਮਹਿਲਾ ਨੇ ਸੋਮਵਾਰ ਸ਼ਾਮ ਨੂੰ ਕਿਹਾ,''ਕੀ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਦਾ ਕੋਈ ਸਮਲਿੰਗੀ ਪਾਰਟਨਰ ਹੈ? ਕੀ ਤੁਸੀਂ ਮਜ਼ਾਕ ਕਰ ਰਹੇ ਹੋ? 'ਪੀਟ 2020' ਦਾ ਸਟੀਕਰ ਪਹਿਨੇ ਮਹਿਲਾ ਨੇ ਕਾਕਸ ਦੇ ਆਯੋਜਨਕਰਤਾ ਨੂੰ ਕਿਹਾ,''ਮੈਂ ਅਜਿਹੇ ਕਿਸੇ ਸ਼ਖਸ ਨੂੰ ਵ੍ਹਾਈਟ ਹਾਊਸ ਵਿਚ ਨਹੀਂ ਦੇਖ ਸਕਦੀ। ਕੀ ਮੈਨੂੰ ਮੇਰਾ ਕਾਰਡ ਵਾਪਸ ਮਿਲ ਸਕਦਾ ਹੈ।''

 

ਇੱਥੇ ਦੱਸ ਦਈਏ ਕਿ ਸ਼ੁਰਆਤੀ ਅੰਕੜਿਆ ਮੁਤਾਬਕ ਪੀਟ ਕਾਕਸ ਵਿਚ ਅੱਗੇ ਚੱਲ ਰਹੇ ਹਨ।ਇਸ ਮਾਮਲੇ 'ਤੇ ਕਾਕਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਲਿੰਗ ਦੇ ਆਧਾਰ 'ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਰਾਸ਼ਟਰਪਤੀ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਪੀਟ ਜੇਕਰ ਚੋਣਾ ਵਿਚ ਜਿੱਤਦੇ ਹਨ ਤਾਂ ਅਮਰੀਕਾ ਦੇ ਇਤਿਹਾਸ ਵਿਚ ਉਹ ਪਹਿਲੇ 'ਗੇ' ਰਾਸ਼ਟਰਪਤੀ ਹੋਣਗੇ। ਅਮਰੀਕਾ ਵਿਚ ਕੁਝ ਲੋਕਾਂ ਦਾ ਕਹਿਣਾ ਹੈਕਿ ਦੇਸ਼ ਨੂੰ ਚਲਾਉਣ ਲਈ ਸਮੱਰਥਾ ਚਾਹੀਦੀ ਹੈ ਜੋ ਕਿ ਪੀਟ ਵਿਚ ਹੈ। ਜਦਕਿ ਕੁਝ ਲੋਕ ਮੰਨਦੇ ਹਨ ਕਿ ਉਹ ਸਮਲਿੰਗੀ ਹਨ ਅਤੇ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ।

ਜੇਕਰ ਪੀਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਲੋਕਾਂ ਤੋਂ ਕੁਝ ਨਹੀਂ ਲੁਕੋਇਆ। ਉਹਨਾਂ ਨੇ ਹਾਈ ਸਕੂਲ ਦੇ ਟੀਚਰ ਕਾਸਟੇਨ ਗਲੇਜਮੈਨ ਨਾਲ ਵਿਆਹ ਕੀਤਾ ਹੈ। ਉਹਨਾਂ ਨੇ ਹਮੇਸ਼ਾ ਆਪਣੀ ਪਛਾਣ ਖੁੱਲ੍ਹ ਕੇ ਦੱਸੀ ਹੈ। ਪੀਟ ਦਾ ਮੰਨਣਾ ਹੈ ਕਿ ਉਹ ਕਿਸੇ ਇਕ ਸਮੂਹ ਲਈ ਨਹੀਂ ਸਗੋਂ ਹਰ ਕਿਸੇ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ।

ਜਾਣੋ ਕਾਕਸ ਦੇ ਬਾਰੇ ਵਿਚ
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਰਾਜਨੀਤਕ ਪਾਰਟੀਆਂ ਨੂੰ ਇਕ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ, ਜਿਸ ਨੂੰ ਕਾਕਸ ਕਿਹਾ ਜਾਂਦਾ ਹੈ। ਰਾਜਨੀਤਕ ਦਲਾਂ ਨੂੰ ਸਾਰੇ 50 ਸੂਬਿਆਂ ਵਿਚ ਲੋਕਤੰਤਰੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਇਸ ਨੂੰ ਆਮਤੌਰ 'ਤੇ ਕਾਕਸ ਦੇ ਇਲਾਵਾ ਪ੍ਰਾਇਮਰੀ ਪ੍ਰਕਿਰਿਆ ਵੀ ਕਿਹਾ ਜਾਂਦਾ ਹੈ, ਜਿਸ ਜ਼ਰੀਏ ਰਾਜਨੀਤਕ ਦਲ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਚੁਣਦੇ ਹਨ। ਪ੍ਰਾਇਮਰੀ ਦੇ ਜੇਤੂਆਂ ਨੂੰ ਪਾਰਟੀਆਂ ਆਪਣਾ ਉਮੀਦਵਾਰ ਐਲਾਨਦੀਆਂ ਹਨ। 


Vandana

Content Editor

Related News