ਅਮਰੀਕਾ : 22 ਲੋਕਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਖੁਦ ਨੂੰ ਦੱਸਿਆ ਬੇਕਸੂਰ
Friday, Oct 11, 2019 - 10:16 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸ਼ਹਿਰ ਟੈਕਸਾਸ ਵਿਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੇ ਅਦਾਲਤ ਵਿਚ ਖੁਦ ਨੂੰ ਬੇਕਸੂਰ ਦੱਸਿਆ ਹੈ। ਇਸ ਗੋਲੀਬਾਰੀ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ। ਪੱਛਮੀ ਟੈਕਸਾਸ ਸ਼ਹਿਰ ਦੇ ਅਲ ਪਾਸੋ ਵਿਚ 3 ਅਗਸਤ ਨੂੰ ਵਾਲਮਾਰਟ ਵਿਚ ਪੈਟ੍ਰਿਕ ਕਰੂਸੀਅਸ (21) ਨੇ ਵੱਡੇ ਸਮੂਹ 'ਤੇ ਗੋਲੀਬਾਰੀ ਕੀਤੀ ਸੀ।
ਉਸ ਨੇ ਪੁਲਸ ਦੇ ਸਾਹਮਣੇ ਅਪਰਾਧ ਸਵੀਕਾਰ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਹ ਮੈਕਸੀਕੋ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਖਬਰਾਂ ਮੁਤਾਬਕ ਕਰੂਸੀਅਸ ਨੇ ਅਲ ਪਾਸੋ ਕਾਊਂਟੀ ਕੋਰਟ ਹਾਊਸ ਵਿਚ ਸੁਣਵਾਈ ਦੌਰਾਨ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਅਸਵੀਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਉਸ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਮੈਕਸੀਕੋ ਦੇ 9 ਨਾਗਰਿਕ ਸਨ।