ਬਜ਼ੁਰਗ ਨੇ ਆਪਣੇ ਹੱਥਾਂ ਨਾਲ ਕੁੱਤੇ ਨੂੰ ਪਿਲਾਇਆ ਪਾਣੀ, ਵੀਡੀਓ ਵਾਇਰਲ

Thursday, Feb 27, 2020 - 02:50 PM (IST)

ਬਜ਼ੁਰਗ ਨੇ ਆਪਣੇ ਹੱਥਾਂ ਨਾਲ ਕੁੱਤੇ ਨੂੰ ਪਿਲਾਇਆ ਪਾਣੀ, ਵੀਡੀਓ ਵਾਇਰਲ

ਨਵੀਂ ਦਿੱਲੀ/ਵਾਸ਼ਿੰਗਟਨ (ਬਿਊਰੋ): ਇੰਟਰਨੈੱਟ 'ਤੇ ਕਈ ਵਾਰ ਅਜਿਹੇ ਵੀਡੀਓ ਦੇਖਣ ਨੂੰ ਮਿਲ ਜਾਂਦੇ ਹਨ ਜਿਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਵੀ ਇਨਸਾਨੀਅਤ ਜ਼ਿੰਦਾ ਹੈ। ਇਹਨਾਂ ਵੀਡੀਓਜ਼ ਵਿਚ ਖਾਸ ਕਰ ਕੇ ਜਾਨਵਰਾਂ ਦੇ ਪ੍ਰਤੀ ਪਿਆਰ ਅਤੇ ਦਇਆ ਭਰਪੂਰ ਕੋਈ ਵੀਡੀਓ ਹੋਵੇ ਤਾਂ ਇਹ ਲੋਕਾਂ ਦੇ ਦਿਲ ਨੂੰ ਛੂਹ ਜਾਂਦਾ ਹੈ।ਇਸ ਤਰ੍ਹਾਂ ਦਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਬਜ਼ੁਰਗ ਸ਼ਖਸ ਇਕ ਕੁੱਤੇ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਲਾ ਰਿਹਾ ਹੈ। ਬਜ਼ੁਰਗ ਬਾਰ-ਬਾਰ ਹੱਥਾਂ ਵਿਚ ਪਾਣੀ ਲਿਆਉਂਦਾ ਹੈ ਅਤੇ ਫਿਰ ਕੁੱਤੇ ਨੂੰ ਪਿਲਾਉਂਦਾ ਹੈ। ਕੁੱਤਾ ਬਹੁਤ ਪਿਆਰ ਨਾਲ ਪਾਣੀ ਪੀ ਰਿਹਾ ਹੈ।

PunjabKesari

ਅਸਲ ਵਿਚ ਇਹ ਵੀਡੀਓ ਇੰਡੀਅਨ ਫੌਰੇਸਟ ਅਫਸਰ (ਆਈ.ਐੱਫ.ਐੱਸ.) ਸੁਸ਼ਾਂਤ ਨੰਦਾ ਨੇ ਪੋਸਟ ਕੀਤਾ ਹੈ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ,''ਤੁਸੀਂ ਉਦੋਂ ਤੱਕ ਆਪਣੇ ਦਿਨ ਨੂੰ ਨਹੀਂ ਜੀਅ ਰਹੇ ਹੋ ਜਦੋਂ ਤੱਕ ਤੁਸੀਂ ਕਿਸੇ ਅਜਿਹੇ ਲਈ ਕੁਝ ਨਹੀਂ ਕਰਦੇ ਜੋ ਤੁਹਾਨੂੰ ਕਦੇ ਭੁਗਤਾਨ ਨਹੀਂ ਕਰ ਸਕਦਾ।''

 

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਸ਼ਖਸ ਪਿਆਸੇ ਕੁੱਤੇ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਲਾ ਰਿਹਾ ਹੈ। ਪਹਿਲਾਂ ਉਹ ਨੇੜੇ ਦੇ ਇਕ ਪਾਣੀ ਦੇ ਸਰੋਤ ਤੋਂ ਪਾਣੀ ਹੱਥਾਂ ਵਿਚ ਭਰਦਾ ਹੈ ਅਤੇ ਬਾਅਦ ਵਿਚ ਉਹ ਪਾਣੀ ਕੁੱਤੇ ਨੂੰ ਪਿਲਾਉਂਦਾ ਹੈ। ਇਸ ਪੂਰੀ ਘਟਨਾ ਨੂੰ ਕਿਸੇ ਨੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ।


author

Vandana

Content Editor

Related News