ਈਰਾਨ ਨਾਲ ਤਣਾਅ ''ਚ ਪੋਂਪਿਓ ਨੇ ਨੇਤਨਯਾਹੂ ਨਾਲ ਕੀਤੀ ਗੱਲਬਾਤ

Wednesday, Jan 15, 2020 - 11:01 AM (IST)

ਈਰਾਨ ਨਾਲ ਤਣਾਅ ''ਚ ਪੋਂਪਿਓ ਨੇ ਨੇਤਨਯਾਹੂ ਨਾਲ ਕੀਤੀ ਗੱਲਬਾਤ

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਫੋਨ 'ਤੇ ਗੱਲਬਾਤ ਕੀਤੀ।ਇਸ ਗੱਲਬਾਤ ਵਿਚ ਉਹਨਾਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਈਰਾਨ ਦੇ ਨਾਲ ਚੱਲ ਰਹੇ ਤਣਾਅ 'ਤੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਕੇ ਇਸ ਦੀ ਸੂਚਨਾ ਦਿੱਤੀ।ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਰਤਾਗਸ ਨੇ ਬਿਆਨ ਜਾਰੀ ਕਰ ਕੇ ਕਿਹਾ,''ਪੋਂਪਿਓ ਨੇ ਈਰਾਨ ਨਾਲ ਚੱਲ ਰਹੇ ਤਣਾਅ ਦੇ ਵਿਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦੀ ਸੁਰੱਖਿਆ ਲਈ ਵਚਨਬੱਧ ਹੈ।''

ਬੀਤੀ 5 ਜਨਵਰੀ ਨੂੰ ਈਰਾਨ ਨੇ ਐਲਾਨ ਕੀਤਾ ਸੀ ਕਿ ਉਹ ਸੰਯੁਕਤ ਵਿਆਪਕ ਕਾਰਜ ਯੋਜਨਾ (ਜੇ.ਸੀ.ਪੀ.ਓ.ਏ.) ਦੇ ਤਹਿਤ ਵਿਸ਼ੇਸ਼ ਰੂਪ ਨਾਲ ਯੂਰੇਨੀਅਮ ਵਾਧੇ ਦੇ ਸਵੀਕਾਰਯੋਗ ਪੱਧਰਾਂ 'ਤੇ ਵਚਨਬੱਧਤਾਵਾਂ ਦੇ ਬਾਕੀ ਹਿੱਸਿਆਂ ਨੂੰ ਛੱਡ ਦੇਵੇਗਾ। ਸਾਲ 2015 ਵਿਚ ਈਰਾਨ, ਫਰਾਂਸ, ਜਰਮਨੀ, ਰੂਸ, ਬ੍ਰਿਟੇਨ ਅਤੇ ਅਮਰੀਕਾ ਨੇ ਪਰਮਾਣੂ ਸਮਝੌਤੇ 'ਤੇ ਦਸਤਖਤ ਕੀਤੇ ਸਨ ਪਰ 2018 ਵਿਚ ਅਮਰੀਕਾ ਨੇ ਇਸ ਤੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਅਤੇ ਈਰਾਨ 'ਤੇ ਪਾਬੰਦੀਆਂ ਲਗਾ ਦਿੱਤੀਆਂ। 

ਜਰਮਨੀ, ਫਰਾਂਸ ਅਤੇ ਬ੍ਰਿਟੇਨ ਨੇ ਮੰਗਲਵਾਰ ਨੂੰ ਇਕ ਸੰਯੁਕਤ ਬਿਆਨ ਵਿਚ ਕਿਹਾ ਕਿ ਉਹਨਾਂ ਕੋਲ ਜੇ.ਸੀ.ਪੀ.ਓ.ਏ. ਨੂੰ ਚਲਾਉਣ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਰੂਸ ਨੇ ਇਸ ਦ੍ਰਿਸ਼ ਦਾ ਵਿਰੋਧ ਕੀਤਾ ਜਦਕਿ ਕੈਨੇਡਾ ਨੇ ਸਮਝੌਤੇ ਨੂੰ ਲਾਗੂ ਕਰਨ ਲਈ ਈਰਾਨ ਨੂੰ ਵਾਪਸ ਲਿਆਉਣ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਪੈਰਵੀ ਕੀਤੀ। ਗੌਲਤਲਬ ਹੈ ਕਿ ਅਮਰੀਕਾ ਵੱਲੋਂ ਬਗਦਾਦ ਵਿਚ ਰਾਕੇਟ ਨਾਲ ਹਮਲਾ ਕਰ ਕੇ ਈਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਦੇ ਬਾਅਦ ਈਰਾਨ ਨੇ ਵੀ ਇਰਾਕ ਸਥਿਤ ਅਮਰੀਕੀ ਏਅਰਬੇਸ 'ਤੇ ਮਿਜ਼ਾਈਲ ਨਾਲ ਹਮਲੇ ਕੀਤੇ ਸਨ।


author

Vandana

Content Editor

Related News