ਮਿਸ਼ੇਲ ਓਬਾਮਾ ਨੂੰ ਆਡੀਓ ਬੁੱਕ ''ਬਿਕਮਿੰਗ'' ਲਈ ਮਿਲਿਆ ਗ੍ਰੈਮੀ ਪੁਰਸਕਾਰ
Monday, Jan 27, 2020 - 12:58 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਆਪਣੀ ਆਡੀਓ ਬੁੱਕ 'ਬਿਕਮਿੰਗ' ਲਈ ਗ੍ਰੈਮੀ ਪੁਰਸਕਾਰ ਆਪਣੇ ਨਾਮ ਕੀਤਾ। ਲਾਸ ਏਂਜਲਸ ਵਿਚ ਐਤਵਾਰ ਨੂੰ ਆਯੋਜਿਤ 2020 ਤੋਂ ਪਹਿਲਾਂ ਦੇ ਗ੍ਰੈਮੀ ਸਮਾਰੋਹ ਵਿਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। 'ਬਿਕਿਮੰਗ' ਵਿਚ ਮਿਸ਼ੇਲ ਓਬਾਮਾ ਨੇ ਆਪਣੇ ਜੀਵਨ ਅਤੇ ਬਤੌਰ ਪ੍ਰਥਮ ਮਹਿਲਾ ਵ੍ਹਾਈਟ ਹਾਊਸ ਵਿਚ ਗੁਜਾਰੇ ਸਮੇਂ ਨੂੰ ਬਿਆਨ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਪਤੀ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਸ ਸ਼੍ਰੇਣੀ ਵਿਚ 2006 ਵਿਚ 'ਡਰੀਮਜ਼ ਫਰੋਮ ਮਾਈ ਮਦਰ' ਅਤੇ 2008 ਵਿਚ 'ਦੀ ਓਡੇਸਿਟੀ ਆਫ ਹੋਪ' ਲਈ ਗ੍ਰੈਮੀ ਪੁਰਸਕਾਰ ਮਿਲ ਚੁੱਕਾ ਹੈ।