ਅਮਰੀਕਾ ''ਚ ਭਾਰਤੀ ਮੂਲ ਦੇ ਡਾਕਟਰ ''ਤੇ ਮੁਕੱਦਮਾ ਦਾਇਰ

10/30/2019 1:16:50 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਅਤੇ ਇਕ ਹੋਰ ਨਰਸ 'ਤੇ ਨਿਯੰਤਰਿਤ ਪਦਾਰਥਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੰਡਣ ਦੇ ਦੋਸ਼ ਵਿਚ ਮੁਕੱਦਮਾ ਕੀਤਾ ਗਿਆ ਹੈ। ਨਿਆਂ ਵਿਭਾਗ ਦੇ ਅਪਰਾਧ ਡਿਵੀਜ਼ਨ ਵਿਚ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਨਜਕੋਵਸਕੀ ਨੇ ਕਿਹਾ ਕਿ ਟੇਨੇਸੀ ਦੇ ਮੱਧ ਜ਼ਿਲੇ ਵਿਚ ਪਿਛਲੇ ਹਫਤੇ ਦਾਇਰ ਇਕ ਮੁਕੱਦਮੇ ਵਿਚ 49 ਸਾਲਾ ਹੇਮਲ ਮੇਹਤਾ ਅਤੇ 36 ਸਾਲਾ ਹੀਥਰ ਮਾਰਕਸ 'ਤੇ ਨਿਯੰਤਰਿਤ ਪਦਾਰਥਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੰਡਣ ਦੇ ਦੋਸ਼ ਲਗਾਏ ਗਏ ਹਨ। 

ਮੁਕੱਦਮੇ ਮੁਤਾਬਕ 2016 ਅਤੇ 2018 ਦੇ ਵਿਚ ਇਨ੍ਹਾਂ ਨੇ ਬਿਨਾਂ ਵੈਧ ਮੈਡੀਕਲ ਉਦੇਸ਼ ਦੇ ਰੋਗੀਆਂ ਨੂੰ ਆਕਸੀਕੋਡੋਨ, ਮਾਰਫੀਨ ਸਲਫੇਟ ਅਤੇ ਆਕਸੀਮੋਰਫੋਨ ਸਮੇਤ ਨਿਯੰਤਰਿਤ ਪਦਾਰਥਾਂ ਨੂੰ ਵੰਡਣ ਦੀ ਸਾਜਿਸ਼ ਰਚੀ ਅਤੇ ਇਹ ਕੰਮ ਆਪਣੀ ਨਿਗਰਾਨੀ ਵਿਚ ਕਰਵਾਇਆ।


Vandana

Content Editor

Related News