ਅਮਰੀਕਾ ''ਚ ਸਨਕੀ ਭਾਰਤੀ ਪਤੀ ਨੂੰ ਦੇਸ਼ ਨਿਕਾਲਾ, ਪਹਿਲਾਂ ਕੱਟਣੀ ਹੋਵੇਗੀ ਜੇਲ੍ਹ ਦੀ ਸਜ਼ਾ

Wednesday, May 19, 2021 - 06:37 PM (IST)

ਅਮਰੀਕਾ ''ਚ ਸਨਕੀ ਭਾਰਤੀ ਪਤੀ ਨੂੰ ਦੇਸ਼ ਨਿਕਾਲਾ, ਪਹਿਲਾਂ ਕੱਟਣੀ ਹੋਵੇਗੀ ਜੇਲ੍ਹ ਦੀ ਸਜ਼ਾ

ਵਾਸ਼ਿੰਗਟਨ (ਬਿਊਰੋ: ਅਮਰੀਕਾ ਵਿਚ ਪਤਨੀ 'ਤੇ ਬੇਰਹਿਮੀ ਕਰਨ ਵਾਲੇ ਇਕ ਭਾਰਤੀ ਸ਼ਖਸ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਸਜ਼ਾ ਮਿਲੀ ਹੈ। ਭਾਵੇਂਕਿ ਦੋਸ਼ੀ ਸ਼ਖਸ ਨੂੰ ਅਮਰੀਕਾ ਤੋਂ ਕੱਢਣ ਤੋਂ ਪਹਿਲਾਂ 56 ਮਹੀਨੇ ਤੱਕ ਜੇਲ੍ਹ ਵਿਚ ਰਹਿਣਾ ਹੋਵੇਗਾ। ਦੋਸ਼ੀ ਸ਼ਖਸ 'ਤੇ ਆਪਣੀ ਪਤਨੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਸੀ ਜਿਸ ਨੂੰ ਲੈਕੇ ਅਮਰੀਕਾ ਦੀ ਫੈਡਰਲ ਕੋਰਟ ਨੇ ਦੋਸ਼ੀ ਨੂੰ 56 ਮਹੀਨੇ ਦੀ ਸਜ਼ਾ ਸੁਣਾਈ ਹੈ।

ਪਤਨੀ ਨੂੰ ਕੀਤਾ ਪਰੇਸ਼ਾਨ
ਰਿਪੋਰਟ ਮੁਤਾਬਕ ਦੋਸ਼ੀ ਸ਼ਖਸ ਸੁਨੀਲ ਕੇ. ਅਕੁਲਾ 'ਤੇ ਪਤਨੀ ਨੂੰ ਅਗਵਾ ਕਰਨ ਦਾ ਦੋਸ਼ ਸੀ। ਦੋਸ਼ੀ ਨੇ 6 ਅਗਸਤ 2019 ਨੂੰ ਆਪਣੀ ਪਤਨੀ ਨਾਲ ਟੈਕਸਾਸ ਤੋਂ ਮੈਸਾਚੁਸੇਟਸ ਦੇ ਅਗਾਵਾਮ ਤੱਕ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਦੋਸ਼ੀ ਨੇ ਆਪਣੀ ਪਤਨੀ ਨਾਲ ਕਾਰ ਵਿਚ ਕੁੱਟਮਾਰ ਕੀਤੀ ਸੀ ਅਤੇ ਫਿਰ ਉਸ ਨੂੰ ਬਾਹਰ ਛੱਡ ਦਿੱਤਾ। ਰਿਪੋਰਟ ਮੁਤਾਬਕ ਬਾਅਦ ਵਿਚ ਉਸ ਨੇ ਆਪਣੀ ਪਤਨੀ ਨੂੰ ਦੁਬਾਰਾ ਪਰੇਸ਼ਾਨ ਕੀਤਾ ਅਤੇ ਉਸ ਨੂੰ ਕਾਰ ਤੋਂ ਅਗਵਾ ਕਰ ਲਿਆ। ਦੋਸ਼ੀ ਸ਼ਖਸ ਆਪਣੀ ਕਾਰ ਵਿਚ ਪਤਨੀ ਨੂੰ ਅਮਰੀਕਾ ਦੇ ਕਈ ਰਾਜਾਂ ਵਿਚ ਘੁੰਮਾਉਂਦਾ ਰਿਹਾ ਅਤੇ ਉਸ ਨਾਲ ਕਾਫੀ ਦੁਰਵਿਵਹਾਰ ਕੀਤਾ। ਦੋਸ਼ ਮੁਤਾਬਕ ਅਕੁਲਾ ਨੇ ਆਪਣੀ ਪਤਨੀ ਨੂੰ ਆਪਣੀ ਕੰਪਨੀ ਵਿਚ ਮੇਲ ਕਰਕੇ ਅਸਤੀਫਾ ਦੇਣ ਲਈ ਕਿਹਾ ਸੀ ਅਤੇ ਜਦੋਂ ਪਤਨੀ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਅੱਧ ਵਿਚਕਾਰ ਰਸਤੇ ਵਿਚ ਪਤਨੀ ਦਾ ਲੈਪਟਾਪ ਤੋੜ ਦਿੱਤਾ ਸੀ ਅਤੇ ਕੁੱਟਮਾਰ ਕਰਦਿਆਂ ਉਸ ਨੂੰ ਹਾਈਵੇਅ 'ਤੇ ਹੀ ਛੱਡ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਕੋਰੋਨਾ ਨਾਲ ਨਜਿੱਠਣ ਲਈ ਪੀ.ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਕੀਤੀ ਪ੍ਰਸ਼ੰਸਾ

ਪਹਿਲਾਂ ਵੀ ਕੀਤੀ ਕੁੱਟਮਾਰ
ਪੀੜਤ ਪਤਨੀ ਦੇ ਵਕੀਲ ਦੇ ਦੋਸ਼ਾਂ ਮੁਤਾਬਕ ਦੋਸ਼ੀ ਪਤੀ ਅਕੁਲਾ ਦੇ ਜ਼ੁਲਮ ਦੀ ਕਹਾਣੀ ਸਿਰਫ ਇੰਨੀ ਨਹੀਂ ਹੈ ਸਗੋਂ ਉਸ ਨੇ ਨੋਕਸ ਕੰਟਰੀ ਦੇ ਇਕ ਹੋਟਲ ਵਿਚ ਆਪਣੀ ਪਤਨੀ ਦੀ ਜੰਮ ਕੇ ਕੁੱਟਮਾਰ ਕੀਤੀ ਸੀ, ਜਿਸ ਮਗਰੋਂ ਪੁਲਸ ਨੇ ਦੋਸ਼ੀ ਸ਼ਖਸ ਅਕੁਲਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਿਪੋਰਟ ਮੁਤਾਬਕ ਜੇਲ੍ਹ ਵਿਚ ਰਹਿਣ ਦੌਰਾਨ ਅਕੁਲਾ ਨੇ ਆਪਣੇ ਪਿਤਾ ਨੂੰ ਕਈ ਵਾਰ ਫੋਨ ਕੀਤਾ ਅਤੇ ਆਪਣੇ ਸਹੁਰੇ ਨੂੰ ਇਸ ਗੱਲ 'ਤੇ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੀ ਬੇਟੀ ਨੂੰ ਕੇਸ ਵਾਪਸ ਲੈਣ ਲਈ ਸਮਝਾਏ। ਰਿਪੋਰਟ ਮੁਤਾਬਕ ਦੋਸ਼ੀ ਅਕੁਲਾ ਟੈਕਸਾਸ ਵਿਚ ਚੰਗੀ ਨੌਕਰੀ 'ਤੇ ਸੀ ਪਰ ਦੋਸ਼ ਸਾਬਤ ਹੋਣ ਦੇ ਬਾਅਦ ਫੈਡਰਲ ਕੋਰਟ ਨੇ ਉਸ ਨੂੰ 56 ਮਹੀਨੇ ਦੀ ਸਜ਼ਾ ਸੁਣਾਈ ਹੈ, ਜਿਸ ਮਗਰੋਂ ਉਸ ਨੂੰ 3 ਸਾਲ ਤੱਕ ਨਿਗਰਾਨੀ ਵਿਚ ਰੱਖਿਆ ਜਾਵੇਗਾ। ਫਿਰ ਨਿਗਰਾਨੀ ਖ਼ਤਮ ਹੁੰਦੇ ਹੀ ਦੋਸ਼ੀ ਸ਼ਖਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।


author

Vandana

Content Editor

Related News