ਕੋਰੋਨਾ ਤੋਂ ਬਚ ਕੇ ਆਏ ਸ਼ਖਸ ਦਾ ਲਗਾਤਾਰ ਖੰਘਦੇ ਹੋਏ ਦਾ ਵੀਡੀਓ ਵਾਇਰਲ

Sunday, Mar 01, 2020 - 10:04 AM (IST)

ਕੋਰੋਨਾ ਤੋਂ ਬਚ ਕੇ ਆਏ ਸ਼ਖਸ ਦਾ ਲਗਾਤਾਰ ਖੰਘਦੇ ਹੋਏ ਦਾ ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦਾ ਕਹਿਰ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚ ਵਾਇਰਸ ਦੇ ਇਨਫੈਕਸ਼ਨ ਤੋਂ ਬਾਹਰ ਆਏ ਅਮਰੀਕਾ ਦੇ ਇਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਟੀ.ਵੀ. ਇੰਟਰਵਿਊ ਦੌਰਾਨ ਦਾ ਹੈ, ਜਿਸ ਵਿਚ ਇਸ ਸ਼ਖਸ ਨੇ ਕੋਰੋਨਾ ਇਨਫੈਕਸ਼ਨ ਦੇ ਦੌਰਾਨ ਵੱਖਰੇ ਬਣੇ ਕੇਂਦਰ ਵਿਚ ਆਪਣੇ ਰੁਕਣ ਅਤੇ ਜਾਂਚ ਪ੍ਰਕਿਰਿਆ ਨਾਲ ਜੁੜੇ ਤਜ਼ਰਬੇ ਨੂੰ ਸਾਂਝਾ ਕੀਤਾ। ਭਾਵੇਕਿ ਇੰਟਰਵਿਊ ਦੇ ਦੌਰਾਨ ਉਹਨਾਂ ਨੂੰ ਲਗਾਤਾਰ ਖੰਘ ਵੀ ਆਉਂਦੀ ਰਹੀ ਜਿਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਗਿਆ।

PunjabKesari

ਵਾਇਰਲ ਵੀਡੀਓ ਵਿਚ ਨਜ਼ਰ ਆ ਰਹੇ ਸ਼ਖਸ ਦਾ ਨਾਮ ਫ੍ਰੈਂਕ ਵੁਰਕਿੰਸਕੀ ਹੈ ਉਹ ਅਮਰੀਕਾ ਦੇ ਪੈੱਨਸਿਲਵੇਨੀਆ ਦਾ ਰਹਿਣ ਵਾਲਾ ਹੈ। ਫਾਕਸ ਨਿਊਜ਼ ਨੂੰ ਦਿੱਤੇ ਗਏਇੰਟਰਵਿਊ ਦੌਰਾਨ ਫ੍ਰੈਂਕ ਨੇ ਦੱਸਿਆ,''ਉਹ ਚੀਨ ਦੇ ਵੁਹਾਨ ਸ਼ਹਿਰ ਗਏ ਸਨ, ਜਿੱਥੇ ਉਹ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਏ। ਇਸ ਮਗਰੋਂ ਉਹਨਾਂ ਨੂੰ ਸੈਨ ਡਿਯਾਗੋ ਵਿਚ ਸਥਿਤ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਲਈ ਵੱਖਰੇ ਬਣੇ ਕੇਂਦਰ ਵਿਚ ਰੱਖਿਆ ਗਿਆ। ਇਸ ਦੌਰਾਨ ਉਹਨਾਂ ਦੀ ਕਈ ਵਾਰ ਜਾਂਚ ਹੋਈ ਇਸ ਵਿਚ ਉਹਨਾਂ ਨੂੰ ਨੈਗੇਟਿਵ ਪਾਇਆ ਗਿਆ।''

 

ਜਿਸ ਸਮੇਂ ਫ੍ਰੈਂਕ ਆਪਣੀ ਗੱਲ ਕਰ ਰਹੇ ਸਨ ਉਹਨਾਂ ਦੀ 3 ਸਾਲ ਦੀ ਬੇਟੀ ਵੀ ਉਹਨਾਂ ਦੇ ਨਾਲ ਸੀ। ਇੰਟਰਵਿਊ ਦੇ ਦੌਰਾਨ ਫ੍ਰੈਂਕ ਨੇ ਆਪਣੀ ਗੱਲ ਰੱਖੀ ਭਾਵੇਂਕਿ ਇਸ ਦੌਰਾਨ ਉਹਨਾਂ ਨੂੰ ਲਗਾਤਾਰ ਖੰਘ ਆਉਂਦੀ ਰਹੀ। ਇਸ ਦੌਰਾਨ ਉਹਨਾਂ ਨੇ ਪਾਣੀ ਵੀ ਪੀਤਾ। ਬਾਵਜੂਦ ਇਸ ਦੇ ਖੰਘ ਰੁੱਕ ਨਹੀਂ ਰਹੀ ਸੀ।ਉਹਨਾਂ ਨੇ ਖੁਦ ਵੀ ਕਿਹਾ ਕਿ ਉਹ ਸਰੀਰਕ ਤੌਰ 'ਤੇ ਮਜ਼ਬੂਤ ਹਨ। ਭਾਵੇਂ ਫ੍ਰੈਂਕ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਪਰ ਉਹਨਾਂ ਦੇ ਟੀ.ਵੀ. ਇੰਟਰਵਿਊ ਵਿਚ ਲਗਾਤਾਰ ਖੰਘਣ ਕਾਰਨ ਵੀਡੀਓ ਵਾਇਰਲ ਹੋ ਗਿਆ।ਇੱਥੇ ਦੱਸ ਦਈਏ ਕਿ  ਚੀਨ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 2,870 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News