ਟਰੰਪ ਦੇ ਚੋਣ ਪ੍ਰਚਾਰ ਮੁਹਿੰਮ ਦੇ ਪ੍ਰਬੰਧਕ ਨੇ ਬਲੂਮਬਰਗ ਨਿਊਜ਼ ''ਤੇ ਲਾਈ ਪਾਬੰਦੀ

12/03/2019 11:37:31 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2020 ਦੀ ਚੋਣ ਪ੍ਰਚਾਰ ਮੁਹਿੰਮ ਦੇ ਪ੍ਰਬੰਧਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਟਰੰਪ ਦੇ ਚੋਣ ਪ੍ਰਚਾਰ ਪ੍ਰੋਗਰਾਮਾਂ ਨੂੰ ਕਵਰ ਕਰਨ 'ਤੇ ਬਲੂਮਬਰਗ ਦੇ ਪੱਤਰਕਾਰਾਂ ਨੂੰ ਪਾਬੰਦੀਸ਼ੁਦਾ ਕਰ ਰਹੇ ਹਨ। ਇਸ ਲਈ ਚੋਣ ਪ੍ਰਚਾਰ ਮੁਹਿੰਮ ਨੇ ਬਲੂਮਬਰਗ ਨਿਊਜ਼ 'ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਬਲੂਮਬਰਗ ਮੀਡੀਆ ਸਮੂਹ ਰਾਸ਼ਟਰਪਤੀ ਚੋਣਾਂ ਦੇ ਦੌਰ ਵਿਚ ਟਰੰਪ ਦੇ ਵਿਰੋਧੀ ਉਮੀਦਵਾਰ ਮਾਈਕਲ ਬਲੂਮਬਰਗ ਦਾ ਹੈ। 

ਟਰੰਪ ਦੀ 2020 ਦੀ ਚੋਣ ਪ੍ਰਚਾਰ ਮੁਹਿੰਮ ਦੇ ਪ੍ਰਬੰਧਕ ਬ੍ਰੈਡ ਪਾਰਸਕੇਲ ਨੇ ਦੱਸਿਆ ਕਿ ਇਹ ਫੈਸਲਾ ਉਦੋਂ ਕੀਤਾ ਗਿਆ ਹੈ ਜਦੋਂ ਬਲੂਮਬਰਗ ਨਿਊਜ਼ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਕੰਪਨੀ ਦੇ ਬੌਸ ਜਾਂ ਉਨ੍ਹਾਂ ਦੇ ਡੈਮੋਕ੍ਰੈਟ ਵਿਰੋਧੀਆਂ ਦੀ ਜਾਂਚ ਨਹੀਂ ਕਰੇਗਾ। ਪਾਰਸਕੇਲ ਨੇ ਇਕ ਬਿਆਨ ਵਿਚ ਕਿਹਾ,''ਰਾਸ਼ਟਰਪਤੀ ਟਰੰਪ ਦੇ ਪ੍ਰਚਾਰ ਮੁਹਿੰਮ ਵਿਚ ਸ਼ਾਮਲ ਹੋਣ ਕਾਰਨ ਸਾਨੂੰ ਪੱਖਪਾਤ ਰਿਪੋਟਿੰਗ ਦੇਖਣ ਦੀ ਆਦਤ ਹੈ ਪਰ ਜ਼ਿਆਦਾਤਰ ਸਮਾਚਾਰ ਸੰਗਠਨ ਆਪਣੇ ਪੱਖਪਾਤ ਦਾ ਐਲਾਨ ਜਨਤਕ ਤੌਰ 'ਤੇ ਨਹੀਂ ਕਰਦੇ ਹਨ।'' ਉੱਥੇ ਬਲੂਮਬਰਗ ਨਿਊਜ਼ ਦੇ ਮੁੱਖ ਸੰਪਾਦਕ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਬਿਨਾਂ ਪੱਖਪਾਤ ਦੇ ਉਨ੍ਹਾਂ ਨੇ ਟਰੰਪ ਦੇ 2015 ਦੀ ਚੋਣ ਪ੍ਰਚਾਰ ਮੁਹਿੰਮ ਨੂੰ ਕਵਰ ਕੀਤਾ ਸੀ ਅਤੇ ਪਾਬੰਦੀ ਦੇ ਬਾਅਦ ਵੀ ਉਹ ਮੁਹਿੰਮ ਨੂੰ ਕਵਰ ਕਰਨਗੇ। 


Vandana

Content Editor

Related News