ਟਰੰਪ ਵੱਲੋਂ ਕੋਟਸ ਦੇ ਜਾਣ ਦਾ ਐਲਾਨ, ਰੈਟਕਲਿਫ ਦੇ ਕਮਾਨ ਸਾਂਭਣ ਦੀ ਸੰਭਾਵਨਾ

Monday, Jul 29, 2019 - 12:28 PM (IST)

ਟਰੰਪ ਵੱਲੋਂ ਕੋਟਸ ਦੇ ਜਾਣ ਦਾ ਐਲਾਨ, ਰੈਟਕਲਿਫ ਦੇ ਕਮਾਨ ਸਾਂਭਣ ਦੀ ਸੰਭਾਵਨਾ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਡੈਨ ਕੋਟਸ 15 ਅਗਸਤ ਨੂੰ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਟੈਕਸਾਸ ਦੇ ਪ੍ਰਤੀਨਿਧੀ ਜੌਨ ਰੈਟਕਲਿਫ ਨੂੰ ਨਾਮਜ਼ਦ ਕਰਨ ਦਾ ਵਿਚਾਰ ਕਰ ਰਹੇ ਹਨ. ਜੋ ਸੀ.ਆਈ.ਏ., ਐੱਨ.ਐੱਸ.ਏ. ਅਤੇ ਹੋਰ ਅਮਰੀਕੀ ਖੁਫੀਆ ਏਜੰਸੀਆਂ ਦਾ ਕੰਮ ਦੇਖਣਗੇ ਅਤੇ ਉਨ੍ਹਾਂ ਨਾਲ ਤਾਲਮੇਲ ਕਰਨਗੇ। 

ਜੇਕਰ ਰੈਟਕਲਿਫ ਦੇ ਨਾਮ ਦੀ ਪੁਸ਼ਟੀ ਹੁੰਦੀ ਹੈ ਤਾਂ ਟਰੰਪ ਨੂੰ ਅਜਿਹਾ ਖੁਫੀਆ ਪ੍ਰਮੁੱਖ ਮਿਲ ਜਾਵੇਗਾ ਜੋ ਉਨ੍ਹਾਂ ਦੇ ਵਿਚਾਰਾਂ ਨਾਲ ਕਾਫੀ ਹੱਦ ਤੱਕ ਸਹਿਮਤ ਹੋਵੇਗਾ। ਸੰਸਦ ਵਿਚ ਉਹ ਟਰੰਪ ਦੇ ਕੱਟੜ ਸਮਰਥਕ ਅਤੇ ਰਾਸ਼ਟਰਪਤੀ ਦੇ ਦੋ ਵਿਰੋਧੀਆਂ-ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਜੇਮਜ਼ ਕੋਮੀ ਅਤੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੇ ਆਲੋਚਕ ਰਹੇ ਹਨ। ਰੈਟਕਲਿਫ ਨੇ ਕਈ ਹੋਰ ਮੋਰਚਿਆਂ 'ਤੇ ਟਰੰਪ ਦਾ ਸਾਥ ਦਿੱਤਾ ਹੈ। 

 

ਨੈਸ਼ਨਲ ਇੰਟੈਲੀਜੈਂਸ ਦੇ ਨਿਦੇਸ਼ਕ ਦੇ ਤੌਰ 'ਤੇ ਕੋਟਸ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਅਤੇ ਟਰੰਪ ਵਿਚ ਨਿਯਮਿਤ ਤੌਰ 'ਤੇ ਮਤਭੇਦ ਦੇਖਣ ਨੂੰ ਮਿਲਦੇ ਰਹੇ। ਕਈ ਵਾਰ ਅਜਿਹਾ ਲੱਗਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕੋਟਸ ਨੂੰ ਹਨੇਰੇ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਕੋਟਸ ਅਸਥਿਰ ਰਾਸ਼ਟਰਪਤੀ ਨਲ ਸਿੱਧੇ ਟਕਰਾਉਣ ਤੋਂ ਬਚਦੇ ਰਹੇ। ਰੈਟਕਲਿਫ ਸਦਨ ਦੀ ਖੁਫੀਆ, ਨਿਆਂਪਾਲਿਕਾ ਅਤੇ ਗ੍ਰਹਿ ਸੁਰੱਖਿਆ 'ਤੇ ਬਣੀਆਂ ਕਮੇਟੀਆਂ ਦੇ ਮੈਂਬਰ ਹਨ। ਟਰੰਪ ਨੇ ਲਿਖਿਆ,''ਅਮਰੀਕਾ ਦੇ ਸਾਬਕਾ ਅਟਾਰਨੀ, ਜੌਨ ਉਸ ਦੇਸ਼ ਦੀ ਅਗਵਾਈ ਕਰਨਗੇ ਅਤੇ ਉਸ ਨੂੰ ਮਹਾਨ ਬਣਾਉਣਗੇ ਜਿਸ ਨਾਲ ਉਹ ਪਿਆਰ ਕਰਦੇ ਹਨ।'' ਇਸ ਦੇ ਨਾਲ ਹੀ ਟਰੰਪ ਨੇ ਕੋਟਸ ਦੀਆਂ ਸੇਵਾਵਾਂ ਲਈ ਉਸ ਦਾ ਧੰਨਵਾਦ ਕੀਤਾ।


author

Vandana

Content Editor

Related News