ਟਰੰਪ ਦੇ ਪ੍ਰੋਗਰਾਮ ''ਚ ਸ਼ਾਮਲ ਹੋਇਆ ਕੋਰੋਨਾਵਾਇਰਸ ਇਨਫੈਕਟਿਡ ਵਿਅਕਤੀ

03/08/2020 12:40:47 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਚੋਟੀ ਦੇ ਰਾਜਨੀਤਕ ਕੰਜ਼ਰਵੇਟਿਵ ਦੇ ਇਕ ਸੰਮੇਲਨ ਵਿਚ ਸ਼ਾਮਲ ਹੋਇਆ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ। ਇਸ ਸੰਮੇਲਨ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨਸ ਵੀ ਸ਼ਾਮਲ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ (CPAC) ਰਾਜਨੀਤਕ ਕੰਜ਼ਰਵੇਟਿਵਸ ਦੀ ਦੇਸ਼ ਦੀ ਸਭ ਤੋਂ ਵੱਡੀ ਸਾਲਾਨਾ ਜਨਸਭਾ ਹੈ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ।

PunjabKesari

ਵਾਸ਼ਿੰਗਟਨ ਨੇੜੇ 26-29 ਫਰਵਰੀ ਨੂੰ ਹੋਏ ਇਸ ਪ੍ਰੋਗਰਾਮ ਵਿਚ ਟਰੰਪ ਅਤੇ ਪੇਨਸ ਦੇ ਇਲਾਵਾ ਕਈ ਕੈਬਨਿਟ ਮੈਂਬਰ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਪ੍ਰੋਗਰਾਮ ਦੇ ਆਯੋਜਕ ਅਮੇਰਿਕਨ ਕੰਜ਼ਰਵੇਟਿਵ ਯੂਨੀਅਨ ਨੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਟਵੀਟ ਕੀਤਾ,''ਇਹ ਵਾਇਰਸ ਸੰਮੇਲਨ ਤੋਂ ਪਹਿਲਾਂ ਫੈਲਿਆ ਸੀ। ਨਿਊਜਰਸੀ ਦੇ ਇਕ ਹਸਪਤਾਲ ਨੇ ਵਿਅਕਤੀ ਦੀ ਜਾਂਚ ਕੀਤੀ ਅਤੇ ਉਸ ਨੂੰ ਪੌਜੀਟਿਵ ਪਾਇਆ।'' 

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਦੁਨੀਆਭਰ 'ਚ ਕੁੱਲ 3,512 ਮੌਤਾਂ, ਜਾਣੋ ਕਿਹੜੇ ਇਲਾਕੇ 'ਚ ਕਿੰਨੇ ਮਾਮਲੇ

ਇਸ ਵਿਅਕਤੀ ਨੂੰ ਵੱਖਰੇ ਰੱਖਿਆ ਗਿਆ ਹੈ। ਉਹ ਨਿਊਜਰਸੀ ਦੀ ਮੈਡੀਕਲ ਦੇਖਭਾਲ ਵਿਚ ਹੈ। ਬਿਆਨ ਵਿਚ ਕਿਹਾ ਗਿਆ,''ਇਸ ਵਿਅਕਤੀ ਦਾ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨਾਲ ਕੋਈ ਸੰਪਰਕ ਨਹੀਂ ਸੀ ਅਤੇ ਉਹ ਮੁੱਖ ਸਭਾ ਦੇ ਸਾਰੇ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੋਇਆ।'' ਭਾਵੇਂਕਿ ਯੂਨੀਅਨ ਦੇ ਚੇਅਰਮੈਨ ਗੈਟ ਸਕੈਲਪ ਨੇ ਦੀ ਵਾਸ਼ਿੰਗਟਨ ਪੋਸਟ ਨੂੰ ਦੱਸਿਆ,''ਉਹਨਾਂ ਨੇ ਪ੍ਰੋਗਰਾਮ ਵਿਚ ਇਨਫੈਕਟਿਡ ਵਿਅਕਤੀ ਨਾਲ ਗੱਲਬਾਤ ਕੀਤੀ ਸੀ ਅਤੇ ਸੰਮੇਲਨ ਦੇ ਆਖਰੀ ਦਿਨ ਮੰਚ 'ਤੇ ਟਰੰਪ ਨਾਲ ਹੱਥ ਵੀ ਮਿਲਾਇਆ ਸੀ।'' ਕੋਰੋਨਾਵਾਇਰਸ ਦੇ ਵ੍ਹਾਈਟ ਹਾਊਸ ਨੇੜੇ ਪਹੁੰਚਣ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ,''ਮੈਂ ਚਿੰਤਤ ਨਹੀਂ ਹਾਂ। ਕੋਰੋਨਾਵਾਇਰਸ ਫੈਲਣ ਦੇ ਬਾਵਜੂਦ ਉਹਨਾਂ ਦੀਆਂ ਚੋਣ ਮੁਹਿੰਮਾਂ ਦੀਆਂ ਰੈਲੀਆਂ ਜਾਰੀ ਰਹਿਣਗੀਆਂ।''


Vandana

Content Editor

Related News