ਅਮਰੀਕਾ ''ਚ 24 ਘੰਟੇ ਦੌਰਾਨ 1754 ਲੋਕਾਂ ਦੀ ਮੌਤ, ਦੁਨੀਆ ਭਰ ''ਚ 3 ਲੱਖ ਤੋਂ ਵਧੇਰੇ ਮੌਤਾਂ

Friday, May 15, 2020 - 06:22 PM (IST)

ਅਮਰੀਕਾ ''ਚ 24 ਘੰਟੇ ਦੌਰਾਨ 1754 ਲੋਕਾਂ ਦੀ ਮੌਤ, ਦੁਨੀਆ ਭਰ ''ਚ 3 ਲੱਖ ਤੋਂ ਵਧੇਰੇ ਮੌਤਾਂ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਲੋਕ ਕੋਵਿਡ-19 ਮਹਾਮਾਰੀ ਕਾਰਨ ਦਹਿਸ਼ਤ ਵਿਚ ਹਨ। ਇਸ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਤਾਂ ਦੀ ਗਿਣਤੀ 45 ਲੱਖ 26 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਚੰਗੀ ਗੱਲ ਇਹ ਵੀ ਰਹੀ ਹੈ ਕਿ ਹੁਣ ਤੱਕ 17 ਲੱਖ 4 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 86 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।ਉੱਧਰ ਦੁਨੀਆ ਭਰ ਵਿਚ ਹੁਣ ਤੱਕ 303,405 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ 'ਚ 24 ਘੰਟੇ ਦੌਰਾਨ 1754 ਲੋਕਾਂ ਦੀ ਮੌਤ
ਅਮਰੀਕਾ ਵਿਚ ਕੋਰੋਨਾ ਦਾ ਕਹਿਰ ਕਾਬੂ ਵਿਚ ਨਹੀਂ ਆ ਰਿਹਾ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 1754 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 86,912 ਪਹੁੰਚ ਚੁੱਕਾ ਹੈ।ਇੱਥੇ ਪੀੜਤਾਂ ਦੀ ਗਿਣਤੀ 1,457,593 ਪਹੁੰਚ ਗਈ ਹੈ। ਹਾਲੇ ਵੀ ਅਮਰੀਕਾ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ।

ਰੂਸ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ 
ਕੋਰੋਨਾ ਨੇ ਯੂਰਪ ਅਤੇ ਅਮਰੀਕਾ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦੇ ਬਾਅਦ ਰੂਸ ਹੁਣ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਰੂਸ ਵਿਚ ਵੀ ਇਨਫੈਕਟਿਡਾਂ ਦਾ ਅੰਕੜਾ ਢਾਈ ਲੱਖ ਦੇ ਪਾਰ ਪਹੁੰਚ ਗਿਆ। ਭਾਵੇਂਕਿ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 2 ਹਫਤਿਆਂ ਵਿਚ ਇੱਥੇ ਇਕ ਦਿਨ ਵਿਚ ਸਭ ਤੋਂ ਘੱਟ ਮਰੀਜ਼ ਮਿਲੇ ਹਨ। ਵੀਰਵਾਰ ਨੂੰ ਰੂਸ ਵਿਚ ਇਕ ਦਿਨ ਵਿਚ 9974 ਨਵੇਂ ਮਰੀਜ਼ ਮਿਲਣ ਦੇ ਬਾਅਦ ਇਹਨਾਂ ਦੀ ਕੁੱਲ ਗਿਣਤੀ 252,245 ਪਹੁੰਚ ਗਈ।ਰੂਸ ਤੋਂ ਵੱਧ ਮਰੀਜ਼ ਸਪੇਨ ਵਿਚ ਮਤਲਬ 272.646 ਹੋ ਗਏ ਹਨ। ਉੱਥੇ ਬ੍ਰਾਜ਼ੀਲ ਵਿਚ ਕੋਰੋਨਾ ਦੀ ਚਪੇਟ ਵਿਚ 203,165 ਲੋਕ ਆ ਚੁੱਕੇ ਹਨ। 

ਬਾਕੀ ਦੇਸ਼ਾਂ ਦੀ ਸਥਿਤੀ
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਇਨਫੈਕਸ਼ਨ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਰੀ ਹੋਈ ਹੈ।ਕੋਰੋਨਾ ਨਾਲ ਇਨਫੈਕਟਿਡ ਦੇਸ਼ਾਂ ਵਿਚ ਅਮਰੀਕਾ ਅਤੇ ਰੂਸ ਦੇ ਬਾਅਦ ਬ੍ਰਿਟੇਨ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ 2 ਲੱਖ 33 ਹਜ਼ਾਰ 151 ਲੋਕ ਕੋਰੋਨਾ ਦੀ ਚਪੇਟ ਵਿਚ ਹਨ। ਸਪੇਨ ਵਿਚ 2,72,646 ਮਾਮਲੇ ਸਾਹਮਣੇ ਆ ਚੁੱਕੇ ਹਨ। ਇਟਲੀ ਵਿਚ 2,23,096 ਲੋਕ ਕੋਰੋਨਾ ਨਾਲ ਪੀੜਤ ਹਨ।
 


author

Vandana

Content Editor

Related News