ਅਮਰੀਕਾ ''ਚ 24 ਘੰਟੇ ਦੌਰਾਨ 1255 ਲੋਕਾਂ ਦੀ ਮੌਤ, ਦੁਨੀਆ ''ਚ ਪੀੜਤਾਂ ਦਾ ਅੰਕੜਾ 52 ਲੱਖ ਦੇ ਕਰੀਬ

05/22/2020 6:12:45 PM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 34 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 52 ਲੱਖ ਦੇ ਕਰੀਬ ਪਹੁੰਚ ਗਈ ਹੈ। ਦੁਨੀਆ ਭਰ ਵਿਚ 29 ਲੱਖ 81 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 96 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।ਚਿੰਤਾ ਦੀ ਗੱਲ ਇਹ ਹੈ ਕਿ ਹਾਲੇ ਤੱਕ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ।

ਅਮਰੀਕਾ 'ਚ 29 ਘੰਟੇ ਦੌਰਾਨ 1255 ਲੋਕਾਂ ਦੀ ਮੌਤ
ਦੁਨੀਆ ਦੇ ਸਭ ਤੋਂ ਤਾਕਵਤਰ ਦੇਸ਼ ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਅਮਰੀਕਾ ਵਿਚ ਬੀਤੇ 24 ਘੰਟੇ ਦੇ ਦੌਰਾਨ 1255 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 96,354 ਪਹੁੰਚ ਗਿਆ ਹੈ।ਜਦਕਿ ਪੀੜਤਾਂ ਦੀ ਗਿਣਤੀ 1,620,902 ਹੋ ਗਈ ਹੈ।ਕੋਰੋਨਾ ਇਨਫੈਕਟਿਡ ਮਰੀਜ਼ਾਂ ਅਤੇ ਉਸ ਨਾਲ ਮੌਤ ਦੇ ਮਾਮਲਿਆਂ ਵਿਚ ਅਮਰੀਕਾ ਹਾਲੇ ਵੀ ਸਿਖਰ 'ਤੇ ਹੈ।

ਬੱਚਿਆਂ ਲਈਲ ਤਿਆਰ ਕੋਵਿਡ-19 ਗਾਈਡ : ਵਿਸ਼ਵ ਸਿਹਤ ਸੰਗਠਨ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਸ ਨੇ 8 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਕੋਵਿਡ-19 ਗਾਈਡ ਤਿਆਰ ਕੀਤੀ ਹੈ। ਇਸ ਦਾ ਉੇਦੇਸ਼ ਬੱਚਿਆਂ ਨੂੰ ਕੋਰੋਨਾ ਨਾਲ ਸਬੰਧਤ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪਹਿਲੂਆਂ ਨੂੰ ਲੈ ਕੇ ਜਾਗਰੂਕਤਾ ਵਧਾਉਣਾ ਹੈ।

ਰੂਸ ਪਹੁੰਚੇ 50 ਵੈਂਟੀਲੇਟਰ
ਅਮਰੀਕਾ ਵੱਲੋਂ ਮੈਡੀਕਲ ਮਦਦ ਦੇਰੂਪ ਵਿਚ ਭੇਜੇ ਗਏ 50 ਵੈਂਟੀਲੇਟਰ ਦੀ ਪਹਿਲੀ ਖੇਪ ਰੂਸ ਪਹੁੰਚ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ 100 ਫੀਸਦੀ ਆਪਣੇ ਖਰਚੇ 'ਤੇ ਅਜਿਹੇ 200 ਵੈਂਟੀਲੇਟਰ ਦੇਵੇਗਾ ਜਿਹਨਾਂ ਦੀ ਲਾਗਤ ਕਰੀਬ 56 ਲੱਖ ਰੁਪਏ ਹੈ।


Vandana

Content Editor

Related News