ਅਮਰੀਕਾ : ਐਟਲਾਂਟਾ ਚਿੜੀਆਘਰ ’ਚ ਕਈ ਗੁਰਿੱਲੇ ਹੋਏ ਕੋਰੋਨਾ ਪੀੜਤ

Saturday, Sep 11, 2021 - 08:49 PM (IST)

ਅਮਰੀਕਾ : ਐਟਲਾਂਟਾ ਚਿੜੀਆਘਰ ’ਚ ਕਈ ਗੁਰਿੱਲੇ ਹੋਏ ਕੋਰੋਨਾ ਪੀੜਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਐਟਲਾਂਟਾ ਚਿੜੀਆਘਰ ਨੇ ਸ਼ੁੱਕਰਵਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿੜੀਆਘਰ ਵਿਖੇ ਜ਼ਿਆਦਾਤਰ ਗੁਰਿੱਲਾ ਜਾਨਵਰਾਂ ਦਰਮਿਆਨ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਟੈਸਟ ਦਰਜ ਕੀਤੇ ਗਏ ਹਨ। ਚਿੜੀਆਘਰ ਦੇ ਹੈਂਡਲਰਾਂ ਅਨੁਸਾਰ ਬਹੁਤ ਸਾਰੇ ਗੁਰਿੱਲੇ ਜਾਨਵਰ ਹਲਕੀ ਖੰਘ, ਵਗਦੀ ਨੱਕ ਅਤੇ ਭੁੱਖ ਘੱਟ ਲੱਗਣ ਦੇ ਲੱਛਣ ਪ੍ਰਗਟ ਕਰ ਰਹੇ ਸਨ। ਜਿਸ ਉਪਰੰਤ ਚਿੜੀਆਘਰ ਅਟਲਾਂਟਾ ਦੇ ਅਧਿਕਾਰੀਆਂ ਨੇ ਗੁਰਿੱਲਿਆਂ ਤੋਂ ਫੇਕਲ ਨਮੂਨੇ, ਨੱਕ ਅਤੇ ਮੌਖਿਕ ਸਵੈਬ ਨਮੂਨੇ ਇਕੱਠੇ ਕਰ ਕੇ ਜਾਰਜੀਆ ਯੂਨੀਵਰਸਿਟੀ ਦੀ ਇੱਕ ਡਾਇਗਨੋਸਟਿਕ ਲੈਬ ’ਚ ਭੇਜੇ, ਜਿਸ ਨੇ ਕੋਵਿਡ-19 ਦੇ ਸੰਭਾਵਿਤ ਪਾਜ਼ੇਟਿਵ ਨਤੀਜੇ ਵਾਪਸ ਕੀਤੇ।

ਇਸ ਤੋਂ ਇਲਾਵਾ ਚਿੜੀਆਘਰ ਵੱਲੋਂ ਅਮੇਜ਼, ਆਇਓਵਾ ’ਚ ਰਾਸ਼ਟਰੀ ਵੈਟਰਨਰੀ ਸੇਵਾਵਾਂ ਪ੍ਰਯੋਗਸ਼ਾਲਾ ਤੋਂ ਵੀ ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਵਾਇਰਸ ਦੇ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚਿੜੀਆਘਰ ਦੀਆਂ ਟੀਮਾਂ ਇਸ ਦੀ ਪੂਰੀ ਗੁਰਿੱਲਾ ਆਬਾਦੀ ਤੋਂ ਜਾਂਚ ਲਈ ਨਮੂਨੇ ਇਕੱਠੇ ਕਰ ਰਹੀਆਂ ਹਨ।
 


author

Manoj

Content Editor

Related News