ਅਮਰੀਕੀ ਸਿੱਖਾਂ ਨੂੰ census ਫਾਰਮ ਜਲਦ ਭਰਨ ਦੀ ਅਪੀਲ

Wednesday, Apr 01, 2020 - 11:21 AM (IST)

ਅਮਰੀਕੀ ਸਿੱਖਾਂ ਨੂੰ census ਫਾਰਮ ਜਲਦ ਭਰਨ ਦੀ ਅਪੀਲ

ਸੈਕਰਾਮੈਂਟੋ (ਰਾਜ ਗੋਗਨਾ): ਅਮਰੀਕਾ ਵਿਚ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ, ਜਿਸ ਵਿਚ ਵੱਖ-ਵੱਖ ਧਰਮਾਂ ਜਾਂ ਜਾਤੀਆਂ ਨਾਲ ਸੰਬੰਧਤ ਸਥਾਨਕ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ। census ਫਾਰਮ ਵਿਚ ਅਜੇ ਤੱਕ ਸਿੱਖਾਂ ਲਈ ਕੋਈ ਰਾਖਵਾਂ ਖਾਨਾ ਨਹੀਂ ਰੱਖਿਆ ਗਿਆ ਸੀ। ਜਿਸ ਕਰਕੇ ਅਮਰੀਕਾ ਵਿਚ ਪਿਛਲੇ 100 ਸਾਲਾਂ ਤੋਂ ਇਥੇ ਰਹਿ ਰਹੇ ਸਿੱਖਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। 

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਰਹਿੰਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਦੀ ਕੋਰੋਨਾ ਨਾਲ ਮੌਤ

ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵਿਚ ਰਹਿੰਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰ ਵਿਚ ਆਏ census ਫਾਰਮ ਨੂੰ ਜਲਦ ਤੋਂ ਜਲਦ ਭਰੋ ਅਤੇ ਇਸ ਵਿਚ Other Race or Origin ਖਾਨੇ ਵਿਚ Sikh ਲਿਖਣਾ ਨਾ ਭੁੱਲਣਾ। ਸ. ਰੰਧਾਵਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਅਮਰੀਕਾ ਵਿਚ ਇਹ ਸੁਨਹਿਰੀ ਮੌਕਾ ਹੈ।


author

Vandana

Content Editor

Related News